ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਕ ਦਫਤਰੀ ਹੁਕਮ ਜਾਰੀ ਕਰ ਕੇ ਦਫਤਰਾਂ ਵਿਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ। DC ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਸਿਰਫ ਫਾਰਮਲ ਡਰੈਸ ਪਾ ਕੇ ਹੀ ਦਫਤਰ ਆਇਆ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਬੁੱਧਵਾਰ ਨੂੰ ਆਦੇਸ਼ ਜਾਰੀ ਕੀਤਾ ਹੈ।

Ban on wearing jeans and t-shirt
DC ਵੱਲੋਂ ਜਾਰੀ ਆਦੇਸ਼ ਵਿਚ ਡੀਸੀ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜ਼ਿਲ੍ਹੇ ਦੇ ਸਰਕਾਰੀ ਦਫਤਰਾਂ ਵਿਚ ਕਈ ਅਧਿਕਾਰੀ ਤੇ ਮੁਲਾਜ਼ਮ ਟੀ-ਸ਼ਰਟ ਅਤੇ ਜੀਨਸ ਪਾ ਕੇ ਆਉਂਦੇ ਹਨ। ਇਹ ਪ੍ਰਥਾ ਚੰਗੀ ਨਹੀਂ ਹੈ, ਇਸ ਨਾਲ ਜਨਤਾ ’ਤੇ ਵਧੀਆ ਪ੍ਰਭਾਵ ਨਹੀਂ ਪੈਂਦਾ। ਡੀਸੀ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁੁਖੀਆਂ ਨੂੰ ਆਦੇਸ਼ ਦੀ ਕਾਪੀ ਭੇਜਦਿਆਂ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: