ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹਾਲਾਂਕਿ ਉਨ੍ਹਾਂ ‘ਚ ਕੋਰੋਨਾ ਦੇ ਕੋਈ ਗੰਭੀਰ ਲੱਛਣ ਨਹੀਂ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਉਨ੍ਹਾਂ ਨੂੰ ਇਕ-ਦੋ ਦਿਨਾਂ ਵਿਚ ਮਿਲੇ ਹਨ, ਉਹ ਆਪਣੇ ਆਪ ਨੂੰ ਆਈਸੋਲੇਟ ਕਰ ਲੈਣ ਅਤੇ ਹੋ ਸਕੇ ਤਾਂ ਆਪਣਾ ਕਰੋਨਾ ਟੈਸਟ ਕਰਵਾ ਲੈਣ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸ਼ਹਿਰ ਵਿੱਚ ਰੋਜ਼ਾਨਾ 100 ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਟਰਾਈਸਿਟੀ ਵਿੱਚ ਪਿਛਲੇ 24 ਘੰਟਿਆਂ ਵਿੱਚ 400 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਚੰਡੀਗੜ੍ਹ ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਸ਼ਹਿਰ ‘ਚ 139 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 901 ਤੱਕ ਪਹੁੰਚ ਗਈ ਹੈ। ਇਨਫੈਕਸ਼ਨ ਦੀ ਦਰ 9.03 ਫੀਸਦੀ ਦਰਜ ਕੀਤੀ ਗਈ ਹੈ। 71 ਪੁਰਸ਼ ਅਤੇ 68 ਔਰਤਾਂ ਪਾਜ਼ੀਟਿਵ ਮਿਲੀਆਂ ਹਨ। ਇੱਕ ਹਫ਼ਤੇ ਵਿੱਚ ਰੋਜ਼ਾਨਾ ਔਸਤਨ 129 ਕੇਸ ਮਿਲੇ ਹਨ।
ਇਹ ਵੀ ਪੜ੍ਹੋ : ਭਲਕੇ ਤੋਂ 2 ਦਿਨਾ ਦਿੱਲੀ ਦੌਰੇ ‘ਤੇ CM ਮਾਨ, ਆਜ਼ਾਦੀ ਮਹਾਉਤਸਵ ਨੂੰ ਲੈ ਕੇ ਮੀਟਿੰਗ ‘ਚ ਹੋਣਗੇ ਸ਼ਾਮਲ
24 ਘੰਟਿਆਂ ਵਿੱਚ 1,540 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ। ਇਸ ਦੇ ਨਾਲ ਹੀ 156 ਮਰੀਜ਼ ਠੀਕ ਵੀ ਹੋਏ ਹਨ। ਦੂਜੇ ਪਾਸੇ ਵੀਰਵਾਰ ਨੂੰ ਪੰਚਕੂਲਾ ਵਿੱਚ ਵੀ 121 ਨਵੇਂ ਮਰੀਜ਼ ਮਿਲੇ। ਇਸ ਤੋਂ ਇਲਾਵਾ ਮੋਹਾਲੀ ‘ਚ ਵੀਰਵਾਰ ਨੂੰ 143 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ।
ਵੀਡੀਓ ਲਈ ਕਲਿੱਕ ਕਰੋ -: