ਬਰਨਾਲਾ ਪੁਲਿਸ ਨੇ 4 ਚੋਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਧਨੌਲਾ ਦੇ ਪ੍ਰਾਚੀਨ ਹਨੂੰਮਾਨ ਮੰਦਿਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਕੋਲੋਂ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਬਲਕਾਰ, ਗੁਰਸ਼ਰਣ, ਰਾਮਫਲ ਉਰਫ ਰਾਜੂ, ਗੁਰਸੇਵਕ ਸਿੰਘ ਵਜੋਂ ਹੋਈ ਹੈ। ਸਾਰੇ ਮੁਲਜ਼ਮ ਸੰਗਰੂਰ ਦੇ ਰਹਿਣ ਵਾਲੇ ਹਨ।
ਸੰਦੀਪ ਕੁਮਾਰ ਮਲਿਕ, SP ਰਮਨੀਸ਼ ਚੌਧਰੀ, DSP ਸਤਵੀਰ ਸਿੰਘ, DSP ਗਮਦੂਰ ਸਿੰਘ, ਧਨੌਲਾ ਥਾਣਾ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹਨੂੰਮਾਨ ਮੰਦਿਰ ਵਿੱਚ ਭਗਵਾਨ ਦੀ ਮੂਰਤੀ ਕੋਲੋਂ ਸੋਨਾ ਅਤੇ ਚਾਂਦੀ ਦਾ ਸਮਾਨ ਚੋਰੀ ਹੋ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਬਲਕਾਰ, ਗੁਰਸ਼ਰਨ, ਰਾਮਫਲ ਉਰਫ਼ ਰਾਜੂ, ਗੁਰਸੇਵਕ ਸਿੰਘ ਸਾਰੇ ਵਾਸੀ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਬੱਸ ਤੇ ਕਾਰ ਦੀ ਹੋਈ ਜ਼ਬ.ਰਦਸਤ ਟੱ.ਕਰ, ਹਾ.ਦਸੇ ‘ਚ ਇੱਕ ਮਹਿਲਾ ਦੀ ਮੌ.ਤ, 10 ਲੋਕ ਗੰਭੀਰ ਜ਼ਖ਼ਮੀ
ਉਨ੍ਹਾਂ ਨੇ ਦੱਸਿਆ ਕਿ ਗੁਰੂਸ਼ਰਨ ਅਤੇ ਬਲਕਾਰ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ। ਉਸ ਨੇ ਇਹ ਸਾਮਾਨ ਉਥੋਂ ਚੋਰੀ ਕਰ ਲਿਆ ਅਤੇ ਰਾਮਫਲ ਅਤੇ ਗੁਰਸੇਵਕ ਨੂੰ ਵੇਚ ਦਿੱਤਾ। ਪੁਲਿਸ ਨੇ ਸੋਨੇ ਤੇ ਚਾਂਦੀ ਦਾ ਸਮਾਨ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਫੜ ਲਿਆ ਹੈ। ਦੋਸ਼ੀਆਂ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –