ਬਰਨਾਲਾ ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਫੜਿਆ ਹੈ। CIA ਸਟਾਫ਼ ਦੀ ਟੀਮ ਨੇ ਸਪਲਾਈ ਕਰਨ ਜਾ ਰਹੇ ਵਿਅਕਤੀ ਨੂੰ 6300 ਬੋਤਲਾਂ ਨਾਲ ਭਰੀਆਂ 733 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੁਲਦੀਪ ਸਿੰਘ ਵਾਸੀ ਸਿਰਸਾ ਜ਼ਿਲ੍ਹਾ ਹਰਿਆਣਾ ਵਜੋਂ ਹੋਈ ਹੈ।
CIA ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਕੁਲਦੀਪ ਸਿੰਘ ਨਾਜਾਇਜ਼ ਤੌਰ ’ਤੇ ਸ਼ਰਾਬ ਸਪਲਾਈ ਕਰਨ ਲਈ ਆ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਨਾਕਾਬੰਦੀ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੂੰ ਮਹਿਲਕਲਾਂ ਇਲਾਕੇ ਤੋਂ ਰਾਜਸਥਾਨ ਨੰਬਰ ਵਾਲੇ ਟਰੱਕ ਸਮੇਤ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਧੁੰਦ ਕਾਰਨ 2 ਥਾਵਾਂ ‘ਤੇ ਹਾ.ਦਸੇ, 3 ਵਾਹਨਾਂ ਦੀ ਹੋਈ ਟੱਕਰ, ਇੱਕ ਦੀ ਮੌ.ਤ, ਇੱਕ ਜ਼ਖ਼ਮੀ
ਮੁਲਜ਼ਮ ਦੇ ਟਰੱਕ ਵਿੱਚ ਕੁੱਲ 733 ਸ਼ਰਾਬ ਦੀਆਂ ਪੇਟੀਆਂ ਸਨ। ਜਿਸ ਨੂੰ ਉਹ ਲੁਧਿਆਣਾ ਤੋਂ ਲਿਆ ਰਿਹਾ ਸੀ। ਮੁਲਜ਼ਮ ਨੂੰ ਮਹਿਲਕਲਾਂ ਇਲਾਕੇ ’ਚੋਂ ਫੜੇ ਜਾਣ ’ਤੇ ਮੁਲਜ਼ਮ ਖ਼ਿਲਾਫ਼ ਥਾਣਾ ਮਹਿਲਕਲਾਂ ਵਿਖੇ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਸ਼ਰਾਬ ਕਿੱਥੋਂ ਲਿਆਉਂਦਾ ਸੀ ਅਤੇ ਕਿੱਥੇ ਸਪਲਾਈ ਕਰਦਾ ਸੀ। ਇਸ ਆਧਾਰ ’ਤੇ ਪੁਲਿਸ ਅਗਲੀ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”