ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਥਾਣਾ ਕਾਦੀਆ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਵਲੋਂ ਵੱਖ ਵੱਖ 19 ਮਾਮਲਿਆਂ ਵਿੱਚ ਲੋੜੀਂਦੇ ਤਿੰਨ ਨੌਜਵਾਨਾਂ ਨੂੰ ਵੱਖ ਵੱਖ ਜਗ੍ਹਾ ਤੋਂ ਕਾਬੁ ਕੀਤਾ ਗਿਆ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋ 32 ਬੋਰ ਦੇ ਦੋ ਨਜਾਇਜ ਪਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਫੜੇ ਗਏ ਦੋ ਅਰੋਪੀਆ ਨੂੰ ਜੇਲ ਭੇਜ ਦਿੱਤਾ ਗਿਆ ਹੈ ਅਤੇ ਇਕ ਆਰੋਪੀ ਮੱਖਣ ਸਿੰਘ ਨੂੰ ਪੁੱਛਗਿੱਛ ਲਈ ਥਾਣੇ ਵਿੱਚ ਰਖਿਆ ਗਿਆ ਹੈ।
ਕਾਦੀਆ ਥਾਣੇ ਦੇ SHO ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਮੱਖਣ ਸਿੰਘ ਅਤੇ ਬੂਟਾ ਸਿੰਘ ਜੋ ਕੇ ਪਿੰਡ ਬੁੱਢਾ ਬਾਲਾ ਦੇ ਰਹਿਣ ਵਾਲੇ ਹਨ, ਨੂੰ ਕਾਬੂ ਕੀਤਾ ਹੈ। ਇਹਨਾਂ ਕੋਲੋ 1 ਪਿਸਟਲ 32 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਤੇ ਪਹਿਲਾ ਹੀ ਅਪਰਾਧ ਦੇ 17 ਵੱਖ ਵੱਖ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਕਾਫੀ ਸਮੇਂ ਤੋਂ ਭਗੋੜਾ ਸੀ। ਪੁਲਿਸ ਦੀ ਗ੍ਰਿਫਤ ਤੋਂ ਫਰਾਰ ਸੀ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਵੱਡੀ ਵਾ.ਰਦਾਤ, ਅਣਪਛਾਤਿਆਂ ਨੇ ਘਰ ‘ਚ ਵੜ ਕੇ ਰਿਟਾਇਰਡ ਬੈਂਕ ਮੁਲਾਜ਼ਮ ਦਾ ਕੀਤਾ ਕ.ਤਲ
ਉਨਾਂ ਦੱਸਿਆ ਕਿ ਤੀਸਰਾ ਨੌਜਵਾਨ ਮਨਜਿੰਦਰ ਗੋਲੀ ਪਿੰਡ ਕਾਹਲਵਾਂ ਦਾ ਰਹਿਣ ਵਾਲਾ ਹੈ। ਊਸ ‘ਤੇ ਵੀ 2 ਕੇਸ ਦਰਜ ਹਨ। ਉਸਨੂੰ ਵੀ ਕਾਬੁ ਕਰਦੇ ਹੋਏ ਉਸ ਕੋਲੋ ਵੀ ਇਕ ਪਿਸਟਲ 32 ਬੋਰ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਕਾਫੀ ਸਮੇਂ ‘ਤੋਂ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਸਨ, ਪਰ ਹੁਣ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –