ਬਠਿੰਡਾ ਵਿੱਚ ਪੁਲਿਸ ਨੇ ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਸਥਿਤ ਢਾਬਿਆਂ ‘ਤੇ ਛਾਪੇਮਾਰੀ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ 150 ਲੀਟਰ ਪੈਟਰੋਲ ਅਤੇ 40 ਲੀਟਰ ਡੀਜ਼ਲ ਬਰਾਮਦ ਹੋਇਆ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਨੇਹੀਆਂ ਵਾਲਾ ਅਤੇ ਬਾਲਿਆਂਵਾਲੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਉਕਤ ਵਿਅਕਤੀ ਢਾਬਿਆਂ ‘ਤੇ ਰੁਕਣ ਵਾਲੇ ਤੇਲ ਕੈਂਟਰਾਂ ਦੇ ਡਰਾਈਵਰਾਂ ਦੀ ਮਿਲੀਭੁਗਤ ਨਾਲ ਤੇਲ ਚੋਰੀ ਕਰਕੇ ਅੱਗੇ ਵੇਚਦੇ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ CIA ਸਟਾਫ਼ 1 ਅਤੇ 2 ਨੇ ਵੱਖ-ਵੱਖ ਥਾਵਾਂ ਤੋਂ ਢਾਬਾ ਸੰਚਾਲਕਾਂ ਅਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਕਰੀਬ 400 ਲੀਟਰ ਡੀਜ਼ਲ ਅਤੇ ਪੈਟਰੋਲ ਬਰਾਮਦ ਕੀਤਾ ਸੀ।
ਇਹ ਵੀ ਪੜ੍ਹੋ : ਹਵਾਈ ਸੈਨਾ ਨੇ ਰਚਿਆ ਇਤਿਹਾਸ, ਪਹਿਲੀ ਵਾਰ ਰਾਤ ਦੇ ਹਨੇਰੇ ‘ਚ ਕਾਰਗਿਲ ਏਅਰਸਟ੍ਰਿਪ ‘ਤੇ ਉਤਰਿਆ ਹਰਕਿਊਲਸ ਜਹਾਜ਼
ਮਾਮਲੇ ਸਬੰਧੀ ਥਾਣਾ ਨੇਹੀਆਂ ਵਾਲਾ ਦੇ ਸਹਾਇਕ SHO ਸੁੱਚਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਗੋਨਿਆਣਾ ਖੁਰਦ ਸਥਿਤ ਠਾਕੁਰ ਢਾਬੇ ‘ਤੇ ਵੱਡੇ ਪੱਧਰ ‘ਤੇ ਤੇਲ ਦੀ ਕਾਲਾਬਾਜ਼ਾਰੀ ਚੱਲ ਰਹੀ ਹੈ। ਇਸ ‘ਤੇ ਕਾਰਵਾਈ ਕਰਦੇ ਹੋਏ ਉਕਤ ਢਾਬੇ ‘ਤੇ ਛਾਪਾ ਮਾਰ ਕੇ ਅਲਤਮਸ ਐਸ.ਕੇ ਵਾਸੀ ਗੋਨਿਆਣਾ ਖੁਰਦ ਨੂੰ ਕਾਬੂ ਕਰ ਕੇ 150 ਲੀਟਰ ਪੈਟਰੋਲ ਬਰਾਮਦ ਕੀਤਾ ਗਿਆ।
ਇਸੇ ਤਰ੍ਹਾਂ ਥਾਣਾ ਬਾਲਿਆਂਵਾਲੀ ਦੇ ਸਹਾਇਕ SHO ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਮੰਡੀ ਕਲਾਂ ਸਥਿਤ ਸੰਨੀ ਭੁੱਲਰ ਢਾਬੇ ਤੋਂ 40 ਲੀਟਰ ਡੀਜ਼ਲ ਬਰਾਮਦ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਦੋਵਾਂ ਮਾਮਲਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਢਾਬਿਆਂ ’ਤੇ ਖੜ੍ਹੇ ਤੇਲ ਕੈਂਟਰਾਂ ਦੇ ਡਰਾਈਵਰਾਂ ਦੀ ਮਿਲੀਭੁਗਤ ਨਾਲ ਤੇਲ ਚੋਰੀ ਕਰਕੇ ਅੱਗੇ ਵੇਚਦੇ ਸਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”