Bhai Jagtar Singh : ਸਿੱਖ ਸੰਘਰਸ਼ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਤਿਹਾੜ ਜੇਲ੍ਹ ‘ਚ ਨਜ਼ਰਬੰਦ ਹਨ। ਭਾਈ ਜਗਤਾਰ ਸਿੰਘ ਹਵਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ‘ਤੇ ਕਈ ਮਾਮਲੇ ਦਰਜ ਕੀਤੇ ਗਏ ਸਨ। ਉਹ ਹੁਣ ਤੱਕ ਪੰਜ ਕੇਸਾਂ ਵਿਚੋਂ ਬਰੀ ਹੋ ਚੁੱਕਾ ਹੈ। ਅੱਜ ਵੀ ਅਸਲਾ ਐਕਟ ਕੇਸ ‘ਚੋਂ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਪਰ ਕਈ ਮਾਮਲਿਆਂ ਵਿੱਚ ਮੁਕੱਦਮਾ ਚੱਲ ਰਿਹਾ ਹੈ ਜਿਸ ਕਾਰਨ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਅਤੇ ਇਹ ਜਾਣਕਾਰੀ ਸ. ਹਵਾਰਾ ਦੇ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਵੱਲੋਂ ਦਿੱਤੀ ਗਈ।
ਲੁਧਿਆਣੇ ‘ਚ FIR ਨੰਬਰ 139 ਥਾਣਾ ਕੋਤਵਾਲੀ ਅੰਡਰ ਸੈਕਸ਼ਨ 25 ਅਸਲਾ ਅਧੀਨ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਨੂੰ ਪਹਿਲਾ ਬੰਦ ਕਰ ਦਿਤਾ ਗਿਆ ਸੀ ਪਰ ਬਾਅਦ ਵਿੱਚ ਸਪੈਸ਼ਲ ਐਪਲੀਕੇਸ਼ਨ ਲਗਾ ਕੇ ਇਲਾਕਾ ਮੈਜਿਸਟਰੇਟ ਦੇ ਸ਼ੁਰੂ ਕਰਵਾਇਆ ਗਿਆ ਅਤੇ ਜੱਜ ਵਰਿੰਦਰ ਕੁਮਾਰ ਦੀ ਕੋਰਟ ਵਿਚ ਵੀਡੀਓ ਕਾਨਫ਼ਰੰਸ ਦੁਆਰਾ ਕੇਸ ਚੱਲਿਆ ਸੀ ਅਤੇ ਹਵਾਰਾ ਨੂੰ 9/4/ 2018 ਨੂੰ ਜੱਜ ਵਲੋ ਦੋਸ਼ੀ ਕਰਾਰ ਦੇ ਦਿਤਾ ਗਿਆ ਸੀ। ਉਸ ‘ਤੇ AK 56 ਰਾਈਫ਼ਲ, 7 ਗੋਲੀਆਂ ਅਤੇ 2 ਮੈਗਜ਼ੀਨ ਦੀ ਬਰਾਮਦਗੀ ਦਿਖਾਈ ਗਈ ਸੀ ਜਿਸ ‘ਤੇ ਜੱਜ ਵਲੋਂ ਵੱਧ ਸਜ਼ਾ ਦਾ ਫ਼ੈਸਲਾ ਦੇ ਕੇ ਇਸ ਕੇਸ ਨੂੰ ਸੁਰੇਸ਼ ਕੁਮਾਰ ਸੀ.ਜੇ.ਐਮ ਦੀ ਅਦਾਲਤ ਵਿਚ ਭੇਜ ਦਿਤਾ ਸੀ।
ਸੀ.ਜੀ ਐਮ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਸੁਣਦੇ ਹੋਏ ਅਤੇ ਗਵਾਹਾਂ ਦੇ ਮੱਦੇਨਜ਼ਰ ਅਤੇ ਪਿਛਲੇ ਜੱਜ ਵਰਿੰਦਰ ਕੁਮਾਰ ਤੋਂ ਵੱਖਰਾ ਦ੍ਰਿਸ਼ਟੀਕੋਣ ਤੋਂ ਫ਼ੈਸਲਾ ਲੈਦਿਆਂ 14/5/2018 ਨੂੰ ਹਵਾਰੇ ਨੂੰ ਇਸ ਕੇਸ ਤੋਂ ਬਰੀ ਕਰ ਦਿਤਾ ਸੀ। ਇਸੇ ਕੇਸ ਨੂੰ ਬਾਅਦ ਵਿਚ ਸਟੇਟ ਪੁਲਿਸ ਵਲੋਂ ਸੰਨ 2018 ਸੈਸ਼ਨ ਕੋਰਟ ਮਨੀਸ਼ ਅਰੋੜਾ ਦੀ ਅਦਾਲਤ ‘ਚ ਦੁਬਾਰਾ ਲਗਾਇਆ ਗਿਆ ਤੇ ਜੱਜ ਵਰਿੰਦਰ ਕੁਮਾਰ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਗਿਆ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਸਲਾ ਐਕਟ ਕੇਸ ‘ਚੋਂ ਬਰੀ ਕਰ ਦਿੱਤਾ ਗਿਆ।