Bhai Jaita lifts : ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਮੁਗ਼ਲ ਬਾਦਸ਼ਾਹ ਔਰੰਗਜੇਬ ਦੇ ਹੁਕਮ ‘ਤੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਨ ਤੋਂ ਇੰਨਕਾਰ ਕਰਨ ‘ਤੇ 11 ਨਵੰਬਰ 1675 ਵਿੱਚ ਸ਼ਹੀਦ ਕਰਵਾ ਦਿੱਤਾ ਗਿਆ। ਔਰੰਗਜ਼ੇਬ ਦਾ ਇਹ ਹੁਕਮ ਸੀ ਗੁਰੂ ਜੀ ਦੀ ਦੇਹ ਦੇ 4 ਟੁਕੜੇ ਕਰਕੇ ਸ਼ਹਿਰ ਦੇ ਚਾਰੇ ਪਾਸੇ ਟੰਗ ਦਿੱਤੇ ਜਾਣ। ਹਨੇਰਾ ਪੈਣ ‘ਤੇ ਔਰੰਗਜ਼ੇਬ ਦਾ ਦਿੱਤਾ ਹੁਕਮ ਸਿਰੇ ਨਾ ਚੜ੍ਹ ਸਕਿਆ। ਭਾਈ ਜੈਤਾ, ਭਾਈ ਤੁਲਸੀ, ਭਾਈ ਉਦਾ ਤੇ ਭਾਈ ਨਾਨੂੰ ਰਾਮ ਨੇ ਗੁਰੂ ਜੀ ਦਾ ਸੀਸ ਚੁੱਕ ਕੇ ਲਿਆਉਣ ਦੀ ਯੋਜਨਾ ਬਣਾਈ। ਭਾਈ ਜੈਤੋ ਨੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਗੁਰੂ ਜੀ ਦਾ ਸੀਰ ਟੋਕਰੇ ‘ਚ ਪਾ ਕੇ ਉਥੋਂ ਲੈ ਆਇਆ।
ਭਾਈ ਜੈਤਾ ਜੀ ਨੇ ਇਸ ਸਮੇਂ ਆਪਣੇ ਆਪ ਨੂੰ ਬਹੁਤ ਹੀ ਖਤਰੇ ਵਿਚ ਪਾ ਕੇ ਨਾਲ ਹੀ ਮੁਗਲ ਫੌਜਾਂ ਨੂੰ ਧੋਖਾ ਦੇ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਬਹੁਤ ਹੀ ਆਦਰ ਤੇ ਸਤਿਕਾਰ ਨਾਲ ਕੱਪੜਿਆਂ ਵਿਚ ਲਪੇਟ ਕੇ ਬਹੁਤ ਹੀ ਚਾਲਾਕੀ ਨਾਲ ਟੋਕਰੇ ਵਿਚ ਸੁਸ਼ੋਭਿਤ ਕਰਕੇ ਦਿੱਲੀ ਤੋਂ ਉਸ ਸਮੇਂ ਆਨੰਦਪੁਰ ਸਾਹਿਬ ਲਈ ਚਾਲੇ ਪਾ ਗਏ। ਭਾਈ ਜੈਤਾ ਜੀ ਨੂੰ ਮੁਗਲ ਫੌਜਾਂ ਦਾ ਡਰ ਵੀ ਬਣਿਆ ਹੋਇਆ ਸੀ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚਾਇਆ ਜਾਵੇ ਤੇ ਨਾਲ ਹੀ ਇਹ ਵੀ ਇੱਛਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਪੁੱਜੇ।
ਭਾਈ ਜੈਤਾ ਜੀ ਕਿਸੇ ਤਰ੍ਹਾਂ ਪੁੱਛਦੇ ਪੁਛਾਉਂਦੇ ਭਾਈ ਰਾਮ ਦੇਵੀ ਜੀ ਕੋਲ ਪੁੱਜ ਗਏ ਜਿਥੇ ਉਨ੍ਹਾਂ ਨੇ ਸਾਰੀ ਰਾਤ ਸ਼ਹੀਦ ਸੀਸ ‘ਤੇ ਪਹਿਰਾ ਦਿੱਤਾ ਤੇ ਅਗਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ। ਜਦੋਂ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਪੁੱਜੇ ਤਾਂ ਉਨ੍ਹਾਂ ਨੇ ਰੰਘਰੇਟਾ ਗੁਰੂ ਕਾ ਬੇਟਾ ਕਹਿ ਕੇ ਉਥੇ ਹੀ ਗੁਰੂ ਜੀ ਦੇ ਸੀਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਗੁਰੂ ਸਾਹਿਬ ਦਾ ਧੜ ਚੁੱਕ ਘਰ ਅੰਦਰ (ਗੁਰੁਦੁਆਰਾ ਰਕਾਬ ਗੰਜ ਵਾਲੀ ਥਾਂ ‘ਤੇ) ਹੀ ਧੜ ਦਾ ਸਸਕਾਰ ਕਰ ਦਿਤਾ ਗਿਆ।ਜਿਸ ਥਾਂ ‘ਤੇ ਗੁਰੂ ਜੀ ਦਾ ਸੀਸ ਕੱਟਿਆ ਗਿਆ ਉਸ ਥਾਂ ਗੁਰੂਦੁਆਰਾ ਸੀਸਗੰਜ ਸਾਹਿਬ ਬਣਾਇਆ ਗਿਆ।