Big announcement made : ਡਿਪਟੀ ਕਮਿਸ਼ਨਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਵੈਕਸੀਨੇਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ‘ਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਸੁਸਾਇਟੀ, ਜਰਨਲਿਸਟਸ ਅਤੇ ਸਾਰੇ ਬੈਂਕਾਂ ਵਿਚ ਕੰਮ ਕਰਨ ਵਾਲੇ ਵਿਅਕਤੀਆਂ, ਸਾਰੇ ਵਿਦਿਅਕ ਸੰਸਥਾਵਾਂ ਦੇ ਸਟਾਫ, Covid-19 ਦੇ ਫੈਲਣ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ ਐਨ.ਜੀ.ਓਜ਼ ਦੇ ਸਾਰੇ ਮੈਂਬਰ, ਸਹਿਕਾਰੀ ਸਭਾਵਾਂ ਅਤੇ ਖੁਰਾਕ ਅਨਾਜ ਸੁਸਾਇਟੀਆਂ ਦੇ ਸਾਰੇ ਅਧਿਕਾਰੀ ਅਤੇ ਅਦਾਲਤਾਂ ਦੇ ਵਕੀਲ / ਨਿਆਂਇਕ ਅਮਲੇ ਹੁਣ ਟੀਕਾ ਲਗਵਾ ਸਕਦੇ ਹਨ।
ਅਧਿਕਾਰੀ, ਕਰਮਚਾਰੀ ਟੀਕਾ ਲਗਵਾਉਣ ਲਈ ਆਪਣੇ ਨਾਲ ਆਪਣਾ Official ਆਈ. ਡੀ. ਕਾਰਡ ਤੇ ਆਧਾਰ ਕਾਰਡ ਨਾਲ ਲੈ ਕੇ ਕਿਸੇ ਵੀ ਟੀਕਾਕਰਨ ਸੈਂਟਰ ‘ਚ ਜਾ ਕੇ ਆਪਣਾ ਵੈਕਸੀਨੇਸ਼ਨ ਕਰਵਾ ਸਕਦੇ ਹਨ। ਪ੍ਰਾਈਵੇਟ ਹਸਪਤਾਲ ‘ਚ ਵੈਕਸੀਨੇਸ਼ਨ ਦਾ ਖਰਚਾ ਸਰਕਾਰ ਵੱਲੋਂ ਨਿਰਧਾਰਤ ਪੈਸੇ ਦੇ ਕੇ ਲਗਵਾ ਸਕਦੇ ਹਨ। ਮੀਟਿੰਗ ‘ਚ ਟੀਕਾਰਨ ਲਗਵਾਉਣ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਸਿਵਲ ਸਰਜਨ ਲੁਧਿਆਣਾ ਤੇ ਜਿਲ੍ਹਾ ਟੀਕਾਕਰਨ ਅਫਸਰ ਨੂੰ ਹਦਾਇਤ ਦਿੱਤੀ ਗਈ।
ਮੀਟਿੰਗ ‘ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਸ਼ਾਮਲ ਹੋਏ। ਇਸ ਵਿਚ ਕਮਿਸ਼ਨਰ ਆਫ ਪੁਲਿਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲੁਧਿਆਣਾ, ਸਿਵਲ ਸਰਜਨ ਲੁਧਿਆਣਾ, ਜਿਲ੍ਹਾ ਟੀਕਾਕਰਨ ਅਫਸਰ ਲੁਧਿਆਣਾ, ਜਿਲ੍ਹਾ ਸਿੱਖਿਆ ਅਫਸਰ (ਸ), ਲੁਧਿਆਣਾ, ਜਿਲ੍ਹਾ ਸਿੱਖਿਆ ਅਫਸਰ (ਪ੍ਰਾ) ਲੁਧਿਆਣਾ, ਜਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ, ਨੁਮਾਇੰਦਾ ਡਬਲਿਊ ਐੱਚ. ਓ., ਨੁਮਾਇੰਦਾ ਯੂ. ਐੱਨ. ਡੀ. ਪੀ. ਆਦਿ ਹਾਜ਼ਰ ਹੋਏ।