ਪੰਜਾਬੀ ਅਦਾਕਾਰ ਤੇ ਸੋਸ਼ਲ ਵਰਕਰ ਦੀਪ ਸਿੱਧੂ ਦੀ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸ ਨਾਲ ਸੜਕ ਹਾਦਸਾ ਵਾਪਰਿਆ ਸੀ, ਪਰ ਕੁਝ ਲੋਕਾਂ ਵੱਲੋਂ ਇਸ ਨੂੰ ਸਾਜ਼ਿਸ਼ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਉਹ ਆਪਣੇ ਬੇਬਾਕੀ ਤੇ ਸਪੱਸ਼ਟ ਬੋਲਦੇ ਸਨ। ਕੁਝ ਲੋਕ ਪ੍ਰਸ਼ਾਸਨ ‘ਤੇ ਵੀ ਸਵਾਲ ਉਠਾ ਰਹੇ ਹਨ ਕਿ ਜਾਂਚ ਦੌਰਾਨ ਕੁਝ ਲੁਕਾਇਆ ਜਾ ਰਿਹਾ ਹੈ।
ਰੋਹਤਕ ਦੇ ਰਹਿਣ ਵਾਲਾ ਇੱਕ ਚਸ਼ਮਦੀਦ ਧਰਮਿੰਦਰ ਹੁੱਡਾ ਜੋ ਉਸ ਵੇਲੇ ਉਥੋਂ ਲੰਘ ਰਿਹਾ ਸੀ, ਨੇ ਦੱਸਿਆ ਕਿ ਉਸ ਕੋਲ ਹਾਦਸਾਗ੍ਰਸਤ ਹੋਈ ਗੱਡੀ ਦੀਆਂ ਤਸਵੀਰਾਂ ਹਨ, ਜਿਸ ਨੂੰ ਵੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਗੱਡੀ ਕਿਸ ਤਰ੍ਹਾਂ ਪਿਚਕ ਗਈ ਸੀ, ਇਸ ਦੇ ਬਾਵਜੂਦ ਉਸ ਵਿੱਚ ਮੌਜੂਦ ਕੁੜੀ ਨੂੰ ਕੋਈ ਖਾਸ ਸੱਟ ਨਹੀਂ ਲੱਗੀ।
ਪੁਲਿਸ ਦਾ ਕਹਿਣਾ ਹੈ ਕਿ ਗੱਡੀ 100-120 ਦੀ ਸਪੀਡ ਸੀ। ਜੇ 50 ਦੀ ਸਪੀਡ ‘ਤੇ ਵੀ ਐਕਸੀਡੈਂਟ ਹੋਵੇ ਤਾਂ ਬੈਠਾ ਹੋਇਆ ਬੰਦਾ ਅੱਗੇ ਵੱਲ ਨੂੰ ਆਵੇਗਾ। ਇਥੇ ਪੂਰੀ ਗੱਡੀ ਪਿੱਛੇ ਤੱਕ ਫੋਲਡ ਹੋ ਗਈ ਪਰ ਕੁੜੀ ਨੂੰ ਕੋਈ ਸੱਟ ਨਹੀਂ ਲੱਗੀ। ਇਸ ਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਕੁੜੀ ਗੱਡੀ ਅੰਦਰ ਮੌਜੂਦ ਵੀ ਹੋਵੇਗੀ।
ਘਟਨਾ ਵਾਲੀ ਥਾਂ ਤੇ ਪੁਲਿਸ ਤੋਂ ਇਲਾਵਾ ਕੋਈ ਵੀ ਮੌਜੂਦ ਨਹੀਂ ਸੀ। ਕੋਈ ਹੋਰ ਐਕਸੀਡੈਂਟ ਹੋ ਜਾਵੇ ਤਾਂ ਉਥੇ ਦੋ-ਦੋ ਦਿਨ ਲਾਸ਼ਾਂ ਪਈਆਂ ਰਹਿੰਦੀਆਂ ਹਨ। ਕਿਉਂ ਕਿਸੇ ਨੂੰ ਕੋਲ ਨਹੀਂ ਆਉਣ ਦਿੱਤਾ ਜਾ ਰਿਹਾ ਸੀ। ਸਰਕਾਰ ਜੇ ਚਾਹੁੰਦੀ ਤਾਂ ਉਸ ਵੇਲੇ ਸਾਰੀ ਜਾਂਚ ਸਾਹਮਣੇ ਆਉਣੀ ਸੀ। ਕਦੇ ਅਧਿਕਾਰੀਆਂ ਦੇ ਬਿਆਨ ਆ ਰਹੇ ਹਨ ਕਿ ਟਰੱਕ ਉਥੇ ਖੜ੍ਹਾ ਸੀ, ਖਰਾਬ ਸੀ। ਜੇ ਖਰਾਬ ਵੀ ਸੀ ਤਾਂ ਇਸ ਬਾਰੇ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਹਾਈਵੇ ‘ਤੇ ਕੋਈ ਖਰਾਬ ਗੱਡੀ ਖੜ੍ਹੀ ਹੈ। ਪੁਲਿਸ ਨਾ ਕੋਈ ਵੀਡੀਓ ਜਾਂ ਫੋਟੋ ਲੈਣ ਦੇ ਰਹੀ ਸਨ, ਨਾ ਕਿਸੇ ਨੂੰ ਕੋਲ ਜਾ ਦੇ ਰਹੇ ਸਨ। ਇਸ ਤੋਂ ਲੱਗਦਾ ਹੈ ਜਿਵੇਂ ਕੁਝ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਪੰਜਾਬੀ ਅਦਾਕਾਰ ਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣੇ ਦੀਪ ਸਿੱਧੂ ਦਾ 15 ਫਰਵਰੀ ਦੀ ਰਾਤ ਨੂੰ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ । ਇਸ ਹਾਦਸੇ ਦੌਰਾਨ ਦੀਪ ਸਿੱਧੂ ਮਹਿਲਾ ਮਿੱਤਰ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸੀ। ਇਸ ਹਾਦਸੇ ਵਿੱਚ ਰੀਨਾ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ ਤੇ ਉਹ ਬੇਹੋਸ਼ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਖਰਖੌਦਾ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।