Bike rally organized : ਪੰਜਾਬ ਦਾ ਹਰ ਵਰਗ ਕਿਸਾਨੀ ਅੰਦੋਲਨ ਵਿਚ ਆਪਣਾ ਬਣਦਾ ਯੋਗਦਾਨ ਦੇ ਰਿਹਾ ਹੈ। ਇਸ ਕਾਰਨ ਪਿੰਡ ਮਨੋਲੀ ਸੂਰਤ ਦੇ ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਵੱਲੋਂ ਕਾਰ ਅਤੇ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਪਿੰਡ ਮਨੌਲੀ ਸੂਰਤ ਤੋਂ ਸ਼ੁਰੂ ਹੋ ਕੇ ਜ਼ੀਰਕਪੁਰ ਦੇ ਪਿੰਡ ਸੇਖੋਂ ਪੈਲੇਸ ਵਿਖੇ ਪਿੰਡ ਨੰਗਲ, ਮਠਿਆਦਾਨ, ਧਰਮਗੜ੍ਹ, ਮਮੌਲੀ, ਹੰਸਾਲਾ, ਹੁੰਬਡਾ, ਰਾਜੋਮਾਜਰਾ, ਝੂਰਮਾਜਰਾ, ਬਨੂੜ ਤੋਂ ਹੁੰਦੀ ਹੋਈ ਸਮਾਪਤ ਹੋਈ। ਪਿੰਡ ਮਨੌਲੀ ਸੂਰਤ ਦੇ ਨੌਜਵਾਨਾਂ ਵੱਲੋਂ ਕਿਸਾਨ ਬਿੱਲਾਂ ਬਾਰੇ ਅਤੇ ਧਰਨੇ ‘ਤੇ ਬੈਠੇ ਕਿਸਾਨਾਂ ਦੇ ਸਮਰਥਨ ਵਿੱਚ ਰੈਲੀ ਕੱਢੀ ਗਈ, ਜਿਸ ਵਿੱਚ ਮਨੌਲੀ ਸੂਰਤ ਦੇ ਪੂਰੇ ਪਿੰਡ ਦੇ ਲੋਕਾਂ ਨੇ ਆਪਣਾ ਸਮਰਥਨ ਦਿੱਤਾ।
ਕਿਸਾਨ ਅੰਦੋਲਨ ਦੇ ਮੱਦੇਨਜ਼ਰ, ਹੋਰਨਾਂ ਪਿੰਡਾਂ ਦੇ ਨੌਜਵਾਨ, ਬਜ਼ੁਰਗ ਅਤੇ ਬੱਚੇ ਆਪੋ ਆਪਣੇ ਵਾਹਨਾਂ ਸਮੇਤ ਰੈਲੀ ਵਿੱਚ ਸ਼ਾਮਲ ਹੋਏ। ਮਨੋਲੀ ਸੂਰਤ ਤੋਂ ਜ਼ੀਰਕਪੁਰ ਤੱਕ ਇਸ ਰੈਲੀ ਨੇ ਵੱਡਾ ਰੂਪ ਧਾਰਿਆ। ਇਸ ਮੌਕੇ ਸੰਬੋਧਨ ਕਰਦਿਆਂ ਸਮਾਜ ਸੇਵੀ ਅਸ਼ੋਕ ਸੈਣੀ, ਐਚ ਐਸ ਗਰੇਵਾਲ ਅਤੇ ਪਿੰਡ ਦੇ ਸਰਪੰਚ ਨਾਇਬ ਸਿੰਘ ਜ਼ੈਲਦਾਰ ਨੇ ਦੱਸਿਆ ਕਿ ਇਹ ਰੈਲੀ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਹੈ ਜੋ ਅਜੇ ਵੀ ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਕਿਸਾਨਾਂ ਦਾ ਸਮਰਥਨ ਕਰਨ ਦੀ ਸੋਚ ਰਹੇ ਹਨ। ਇਹ ਉਨ੍ਹਾਂ ਲਈ ਸੰਦੇਸ਼ ਹੈ ਕਿ ਸੋਚੋ ਨਾ ਅਤੇ ਕਿਸਾਨਾਂ ਦਾ ਸਮਰਥਨ ਕਰੋ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਧਰਨੇ ‘ਤੇ ਬੈਠੇ ਕਿਸਾਨੀ ਲਹਿਰ ਵਿੱਚ ਸ਼ਾਮਲ ਹੋਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਜ਼ਿੱਦ ਕਾਰਨ ਕਿਸਾਨ ਇੰਨੀ ਠੰਡ ਵਿੱਚ ਸੜਕਾਂ ‘ਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਸਦੇ ਅਤੇ ਨੇੜਲੇ ਪਿੰਡਾਂ ਦੇ ਨੌਜਵਾਨ ਲਗਾਤਾਰ ਦਿੱਲੀ ਕਿਸਾਨੀ ਲਹਿਰ ਵਿੱਚ ਸੇਵਾ ਕਰਕੇ ਆਪਣਾ ਸਮਰਥਨ ਦੇ ਰਹੇ ਹਨ। ਜਿਨ੍ਹਾਂ ਪਿੰਡਾਂ ਤੋਂ ਇਹ ਰੈਲੀ ਨਿਕਲੀ ਸੀ ਉਥੋਂ ਦੇ ਬਜ਼ੁਰਗ ਅਤੇ ਨੌਜਵਾਨ ਇਸ ਰੈਲੀ ਵਿੱਚ ਸ਼ਾਮਲ ਹੋਏ ਅਤੇ ਜ਼ੀਰਕਪੁਰ ਦੇ ਆਉਣ ਤੱਕ ਇਸ ਰੈਲੀ ਨੇ ਵਿਸ਼ਾਲ ਰੂਪ ਧਾਰਨ ਕਰ ਲਿਆ। ਰੈਲੀ ਜ਼ੀਰਕਪੁਰ ਦੇ ਸੇਖੋਂ ਪੈਲੇਸ ਵਿਖੇ ਸਮਾਪਤ ਹੋਈ ਜਿਥੇ ਰੈਲੀ ਵਿੱਚ ਸ਼ਾਮਲ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜਿਥੇ ਚਾਹ ਪਕੌੜਿਆਂ ਨੂੰ ਸਮਾਜ ਸੇਵਕ ਅਜੀਤਪਾਲ ਸਿੰਘ, ਐਡਵੋਕੇਟ ਸੰਜੇ ਵਰਮਾ, ਮਨਜੀਤ ਸਿੰਘ, ਸੁਭਾਸ਼ ਚਾਵਲਾ ਅਤੇ ਜ਼ੀਰਕਪੁਰ ਦੇ ਅਨਿਲ ਪ੍ਰਧਾਨ ਨੇ ਲੰਗਰ ਲਗਾਏ। ਇਸ ਮੌਕੇ ਰਮਨਦੀਪ ਸਿੰਘ ਮਾਨ ਨੇ ਰੈਲੀ ਵਿੱਚ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਸਿੰਘ, ਸੂਰਜ ਭਾਨ, ਇੰਦਰਜੀਤ ਸਿੰਘ, ਰਵਿੰਦਰ ਸਿੰਘ, ਜਤਿੰਦਰ ਸਿੰਘ, ਦਲਵਿੰਦਰ ਸਿੰਘ, ਲਾਲੀ ਦੇਵੀਨਗਰ, ਲੱਕੀ ਅਤੇ ਜਨਤਾ ਡੇਰਾਬਸੀ ਆਦਿ ਹਾਜ਼ਰ ਸਨ।