BJP leaders continue : ਪੰਜਾਬ ‘ਚ ਭਾਜਪਾ ਨੇਤਾਵਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਬਾਰਡਰ ਵਿਖੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਜੋ ਕਿਸਾਨ ਦਿੱਲੀ ਨਹੀਂ ਪਹੁੰਚ ਪਾ ਰਹੇ ਉਹ ਵੱਖ-ਵੱਖ ਜਿਲ੍ਹਿਆਂ ‘ਚ ਭਾਜਪਾ ਨੇਤਾਵਾਂ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਅੱਜ ਜਿਲ੍ਹਾ ਬਠਿੰਡਾ ਵਿਖੇ ਕੁਝ ਭਾਜਪਾ ਆਗੂਆਂ ਤੇ ਪੋਸਟਰਾਂ ‘ਤੇ ਕਾਲਖ ਲਗਾਈ ਗਈ। ਕੁਝ ਦਿਨਾਂ ਬਾਅਦ ਹੀ ਪੰਜਾਬ ਵਿੱਚ ਲੋਕਲ ਬਾਡੀ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵਧੀਆਂ ਹਨ।
ਬਠਿੰਡਾ ਕਾਰਪੋਰੇਸ਼ਨ ਚੋਣਾਂ ਵਿਚ ਐਤਵਾਰ ਦੇਰ ਰਾਤ ਨੂੰ ਅਣਪਛਾਤੇ ਲੋਕਾਂ ਨੇ ਵੱਖ-ਵੱਖ ਬਾਜ਼ਾਰਾਂ ਵਿਚ ਭਾਜਪਾ ਵੱਲੋਂ ਬਣਾਏ ਗਏ ਉਮੀਦਵਾਰਾਂ ‘ਤੇ ਕਾਲਖ ਲਗਾ ਦਿੱਤੀ। ਸੋਮਵਾਰ ਸਵੇਰੇ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਤਾਂ ਪੁਲਿਸ ਨੇ ਕਾਲਖ ਲੱਗੇ ਸਾਰੇ ਪੋਸਟਰ ਆਪਣੇ ਕਬਜ਼ੇ ਵਿਚ ਲੈ ਲਏ। ਘਟਨਾ ਸਥਾਨ ‘ਤੇ ਪਹੁੰਚੇ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਉਸ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ‘ ‘ਤੇ ਗੰਭੀਰ ਦੋਸ਼ ਲਗਾਏ ਹਨ। ਬਠਿੰਡਾ ਦੇ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਬਬੀਤਾ ਗੁਪਤਾ ਦਾ ਪੋਸਟਰ ਫਾੜਦੇ ਇੱਕ ਸਿੱਖ ਨੌਜਵਾਨ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਿਆ।
ਭਾਜਪਾ ਨੇਤਾ ਸੰਦੀਪ ਗਰੇਵਾਲ ਅਤੇ ਸੁਖਪਾਲ ਸਰਾਂ ਨੇ ਦੋਸ਼ ਲਾਇਆ ਕਿ ਕਾਂਗਰਸ ਦੇਸ਼ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ ਅਤੇ ਸ਼ਹਿਰ ਵਿੱਚ ਵੋਟਰਾਂ ਤੇ ਭਾਜਪਾ ਆਗੂਆਂ ਨੂੰ ਡਰਾਉਣ ਲਈ ਪੋਸਟਰ ਫਾੜੇ ਜਾ ਰਹੇ ਹਨ । ਦੋਵਾਂ ਭਾਜਪਾ ਨੇਤਾਵਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉੱਤੇ ਦੋਸ਼ ਲਾਇਆ ਕਿ ਕਾਂਗਰਸ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨ ਲਈ ਉਪਰੋਕਤ ਸਾਰੀਆਂ ਘਟਨਾਵਾਂ ਕਰ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਉਨ੍ਹਾਂ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ। ਭਾਜਪਾ ਆਗੂ ਝੂਠੇ ਬਿਆਨ ਦੇ ਕੇ ਕਾਂਗਰਸ ਨੂੰ ਬਦਨਾਮ ਕਰ ਰਹੇ ਹਨ। ਕਾਂਗਰਸ ਅਜਿਹੀ ਗੰਦੀ ਰਾਜਨੀਤੀ ਕਦੇ ਨਹੀਂ ਕਰਦੀ। ਭਾਜਪਾ ਨੇਤਾ ਸੰਦੀਪ ਅਗਰਵਾਲ ਨੇ ਕਿਹਾ ਕਿ ਪੋਸਟਰ ਨੂੰ ਫਾੜ ਕੇ ਅਤੇ ਪੋਸਟਰ ‘ਤੇ ਕਾਲਖ ਲਗਾਉਣ ਦੇ ਮਾਮਲੇ ਵਿਚ ਬੀਜੇਪੀ ਤੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਗਈ ਹੈ।