ਹਰਿਆਣਾ ਭਾਜਪਾ ਨੇ ਆਪਣਾ ਮਿਸ਼ਨ 2024 ਸ਼ੁਰੂ ਕਰ ਦਿੱਤਾ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਡੇਰਾ ਪ੍ਰੇਮੀਆਂ ਦੇ ਨਾਲ-ਨਾਲ ਭਾਜਪਾ ਦੇ ਵਿਧਾਇਕ ਅਤੇ ਮੇਅਰ ਵੀ ਸਿਆਸੀ ਹਾਜ਼ਰੀ ਲਗਾਉਣ ਲਈ ਪਹੁੰਚ ਰਹੇ ਹਨ। ਕਰਨਾਲ ਦੇ ਮੇਅਰ ਤੋਂ ਬਾਅਦ ਹੁਣ ਹਿਸਾਰ ਦੇ ਮੇਅਰ ਗੌਤਮ ਸਰਦਾਨਾ ਦੀ ਪਤਨੀ ਨੇ ਆਨਲਾਈਨ ਸਤਿਸੰਗ ‘ਚ ਰਾਮ ਰਹੀਮ ਤੋਂ ਚੋਣ ਅਸ਼ੀਰਵਾਦ ਲਿਆ।
ਹਰਿਆਣਾ ਦੇ ਡਿਪਟੀ ਸਪੀਕਰ ਅਤੇ ਨਲਵਾ ਦੇ ਵਿਧਾਇਕ ਰਣਬੀਰ ਗੰਗਵਾ ਵੀ ਹਿਸਾਰ ਦੇ ਰਾਜਗੜ੍ਹ ਰੋਡ ‘ਤੇ ਸਥਿਤ ਇੱਕ ਨਿੱਜੀ ਰਿਜ਼ੋਰਟ ਵਿੱਚ ਪਹੁੰਚੇ। ਰਣਬੀਰ ਗੰਗਵਾ ਪਹਿਲਾਂ ਹੀ ਡੇਰੇ ਨਾਲ ਜੁੜਿਆ ਹੋਇਆ ਹੈ। ਵਰਚੁਅਲ ਗੱਲਬਾਤ ਦੌਰਾਨ ਡੇਰਾ ਮੁਖੀ ਨੇ ਡਿਪਟੀ ਸਪੀਕਰ ਨੂੰ ਪਛਾਣ ਲਿਆ।
ਰਣਬੀਰ ਗੰਗਵਾ ਨੇ ਕਿਹਾ ਕਿ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੰਗਤਾਂ ‘ਤੇ ਮੇਹਰ ਭਰਿਆ ਹੱਥ ਰੱਖਣ। ਜਿੱਥੇ ਸਾਰਾ ਪ੍ਰਸ਼ਾਸਨ ਫੇਲ ਹੋ ਜਾਂਦਾ ਹੈ, ਉੱਥੇ ਮਨੁੱਖਤਾ ਦੀ ਸੇਵਾ ਅੰਦਰ ਖੜ੍ਹ ਕੇ ਬਖਸ਼ਿਸ਼ਾਂ ਮਿਲਦੀਆਂ ਹਨ। ਤੁਸੀਂ ਖੁਦ ਹੀ ਮਾਲਕ ਹੈਂ, ਤੁਸੀਂ ਕਦੋਂ ਵਰਚੁਅਲ ਦੀ ਬਜਾਏ ਫਿਜ਼ੀਕਲ ਆ ਕੇ ਦਰਸ਼ਨ ਦੇਵੋਗੇ। ਤੁਸੀਂ ਸੇਧ ਦਿੱਤੀ ਹੈ ਕਿ ਜਿਨ੍ਹਾਂ ਦਾ ਪੱਕਾ ਇਮਾਨ ਹੈ, ਉਨ੍ਹਾਂ ਦੇ ਘਰਾਂ ਵਿਚ ਕੋਈ ਕਮੀ ਨਹੀਂ ਆਉਂਦੀ।
ਡਿਪਟੀ ਸਪੀਕਰ ਨੇ ਕਿਹਾ ਕਿ ਡੇਰਾ ਛੋਟਾ ਪੈ ਗਿਆ ਸੀ, ਇਸ ਲਈ ਰਿਜ਼ੋਰਟ ਵਿੱਚ ਆਏ ਹਾਂ। ਮੈਂ ਜਨਮ ਤੋਂ ਹੀ ਡੇਰੇ ਨਾਲ ਸਬੰਧਤ ਹਾਂ। ਸ਼ਾਹ ਮਸਤਾਨਾ ਜੀ ਨੇ 1960 ਵਿੱਚ ਗੰਗਵਾ ਵਿੱਚ ਡੇਰਾ ਲਾਇਆ ਸੀ। ਮੇਰਾ ਜਨਮ 1964 ਵਿੱਚ ਹੋਇਆ ਸੀ ਅਤੇ ਤੁਹਾਡੇ ਆਸ਼ੀਰਵਾਦ ਦੀ ਕੋਈ ਕਮੀ ਨਹੀਂ ਸੀ। ਮੈਂ ਖੁਦ 5 ਮੈਂਬਰੀ ਕਮੇਟੀ ਵਜੋਂ ਕੰਮ ਕਰਦਾ ਰਿਹਾ ਹਾਂ। ਰਾਜਨੀਤੀ ਵਿੱਚ ਸੇਵਾ ਕਰਨ ਦਾ ਬਲ ਬਖਸ਼ਿਆ। ਤੁਹਾਡੇ ਅਸ਼ੀਰਵਾਦ ਸਦਕਾ ਹੀ ਸਫਲਤਾ ਮਿਲੀ ਹੈ। ਇਸ ਤੋਂ ਬਾਅਦ ਕੌਂਸਲਰ ਪਿੰਕੀ ਸ਼ਰਮਾ ਨੇ ਵੀ ਨਾਮਜ਼ਦਗੀ ਭਰੀ।
ਹਿਸਾਰ ਦੇ ਮੇਅਰ ਗੌਤਮ ਸਰਦਾਨਾ ਦੀ ਪਤਨੀ ਨੇ ਦੱਸਿਆ ਕਿ ਮੇਅਰ ਅੱਜ ਬਾਹਰ ਗਏ ਹੋਏ ਹਨ। ਇਸੇ ਕਰਕੇ ਮੈਨੂੰ ਤੁਹਾਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਫਿਰ ਰਾਮ ਰਹੀਮ ਨੇ ਕਿਹਾ ਕਿ ਉਹ ਮੇਅਰ ਨੂੰ ਕਹੇਗਾ ਕਿ ਉਹ ਤੁਹਾਨੂੰ ਲੈ ਕੇ ਆਇਆ ਕਰਨ। ਜਦੋਂ ਪੁੱਤਰ ਆ ਸਕਦਾ ਹੈ ਤਾਂ ਧੀ ਕਿਉਂ ਨਹੀਂ ਆ ਸਕਦੀ? ਇਸ ਉਪਰੰਤ ਸਰਪੰਚ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਨੇ ਆਸ਼ੀਰਵਾਦ ਲਿਆ।
ਸਤਿਸੰਗ ਦੌਰਾਨ ਰਾਮ ਰਹੀਮ ਨੇ ਆਪਣੇ ਵੱਲੋਂ ਤਿਆਰ ਕੀਤੀ ਕਿਤਾਬਚੇ ‘ਗੈਸ ਮਾਈ ਨੇਮ’ ਵਿੱਚੋਂ ਨਵੇਂ ਬੱਚਿਆਂ ਦੇ ਨਾਂ ਚੁਣਨ ਦਾ ਸੰਦੇਸ਼ ਦਿੱਤਾ। ਇਹ ਕਿਤਾਬਚਾ ਰਾਮ ਰਹੀਮ ਨੇ ਜੇਲ੍ਹ ਵਿੱਚ ਰਹਿੰਦਿਆਂ ਲਿਖਿਆ ਸੀ।
ਇਹ ਵੀ ਪੜ੍ਹੋ : CCI ਦੀ Google ‘ਤੇ ਵੱਡੀ ਕਾਰਵਾਈ, ਠੋਕਿਆ 1,337 ਕਰੋੜ ਰੁ. ਜੁਰਮਾਨਾ, ਜਾਣੋ ਮਾਮਲਾ
ਦੱਸ ਦੇਈਏ ਕਿ ਹਰਿਆਣਾ ਦੇ ਪਾਣੀਪਤ, ਹਿਸਾਰ, ਕਰਨਾਲ, ਯਮੁਨਾਨਗਰ ਅਤੇ ਰੋਹਤਕ ਨਗਰ ਨਿਗਮਾਂ ਦਾ ਪੰਜ ਸਾਲ ਦਾ ਕਾਰਜਕਾਲ ਅਗਲੇ ਸਾਲ ਪੂਰਾ ਹੋਣ ਜਾ ਰਿਹਾ ਹੈ। ਇਨ੍ਹਾਂ ਨਿਗਮਾਂ ਦੀਆਂ ਚੋਣਾਂ ਦਸੰਬਰ 2023 ਵਿੱਚ ਹਨ ਅਤੇ ਮੇਅਰ ਦੀ ਚੋਣ ਸਿੱਧੇ ਤੌਰ ‘ਤੇ ਜਨਤਾ ਵੱਲੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਭਾਜਪਾ ਨੇ ਮੇਅਰ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਡੇਰਾ ਪ੍ਰੇਮੀਆਂ ‘ਤੇ ਡੋਰੇ ਪਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਕਰਨਾਲ ਦੀ ਮੇਅਰ ਰੇਣੂ ਬਾਲਾ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਨੇ ਰਾਮ ਰਹੀਮ ਤੋਂ ਵਰਚੁਅਲ ਆਸ਼ੀਰਵਾਦ ਲਿਆ ਸੀ।
ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਅਦਾਲਤ ਨੇ 2017 ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਤੋਂ ਨਾਰਾਜ਼ ਡੇਰਾ ਪ੍ਰੇਮੀਆਂ ਨੇ ਪੰਚਕੂਲਾ ਅਤੇ ਸਿਰਸਾ ‘ਚ ਅੱਗਜ਼ਨੀ ਸ਼ੁਰੂ ਕਰ ਦਿੱਤੀ ਸੀ। ਪੰਚਕੂਲਾ ਅਤੇ ਸਿਰਸਾ ਵਿੱਚ ਦੰਗੇ ਤੱਕ ਹੋਏ ਸਨ। ਪੁਲਿਸ ਗੋਲੀਬਾਰੀ ਕਾਰਨ ਸੂਬੇ ਵਿੱਚ ਕਰੀਬ 32 ਪ੍ਰੇਮੀਆਂ ਦੀ ਮੌਤ ਹੋ ਗਈ। ਪ੍ਰੇਮੀਆਂ ‘ਤੇ ਵੀ ਕੇਸ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ ਰਾਮ ਰਹੀਮ ਨੂੰ ਰਣਜੀਤ ਕਤਲ ਕੇਸ ਅਤੇ ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਡੇਰਾ ਪ੍ਰੇਮੀ ਇਸ ਲਈ ਭਾਜਪਾ ‘ਤੇ ਦੋਸ਼ ਲਗਾ ਰਹੇ ਹਨ। ਭਾਜਪਾ ਮਿਸ਼ਨ 2024 ਤੋਂ ਪਹਿਲਾਂ ਪ੍ਰੇਮੀਆਂ ਦੀ ਨਰਾਜ਼ਗੀ ਦੂਰ ਕਰਨਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: