ਅਲਗੋਂ ਕੋਠੀ ਦੇ ਸਥਾਨਕ ਖੇਮਕਰਨ ਰੋਡ ‘ਤੇ ਪੈਂਦੇ ਪਿੰਡ ਵਾੜਾ ਤੇਲੀਆਂ ਦੇ ਕੋਲ ਐਕਟਿਵਾ ਸਵਾਰ ਵਿਅਕਤੀ ਨੂੰ ਫੋਰਡ ਫੀਗੋ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਸਕੂਟਰੀ ਸਵਾਰ ਨੌਜਵਾਨ ਦੀ ਮੌਤ ਹੋ ਗਈ। ਘਟਨਾ ‘ਤੋਂ ਬਾਅਦ ਦੋਸ਼ੀ ਕਾਰ ਚਾਲਕ ਕਾਰ ਛੱਡ ਕੇ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੀ ਚੌਕੀ ਅਲਗੋਂ ਕੋਠੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰ ਦੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਲਵਪ੍ਰਰੀਤ ਸਿੰਘ (23) ਪੁੱਤਰ ਮਨਜੀਤ ਸਿੰਘ ਵਾਸੀ ਬਟਾਲਾ ਰੋਡ ਅੰਮ੍ਰਿਤਸਰ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਨਵੀਂ ਸਕੂਟਰੀ ਲਈ ਸੀ ਅਤੇ ਉਹ ਉਸੇ ਸਕੂਟਰੀ ‘ਤੇ ਸਵਾਰ ਹੋ ਆਪਣੀ ਭੈਣ ਨੂੰ ਮਿਲਣ ਲਈ ਅੰਮ੍ਰਿਤਸਰ ਤੋਂ ਅਮਰਕੋਟ ਆ ਰਿਹਾ ਸੀ। ਰਸਤੇ ‘ਚ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਲਵਪ੍ਰਰੀਤ ਸਿੰਘ ਦਾ ਡੇਢ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : ਜਲੰਧਰ ਤੋਂ ਨਵੀਂ ਦਿੱਲੀ ਲਈ ‘ਵੰਦੇ ਭਾਰਤ ਐਕਸਪ੍ਰੈੱਸ’ ‘ਚ ਕਰੋ ਸਫ਼ਰ, ਸਿਰਫ 4 ਘੰਟੇ ‘ਚ ਪੂਰੀ ਹੋਵੇਗੀ ਯਾਤਰਾ
ਕਪਿਲ ਦੇਵ ਸ਼ਰਮਾ ਪੁੱਤਰ ਸੁਖਦੇਵ ਰਾਜ ਸ਼ਰਮਾ ਵਾਸੀ ਅਮਰਕੋਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਸਾਲਾ ਲਵਪ੍ਰਰੀਤ ਸਿੰਘ ਐਕਟਿਵਾ ਸਕੂਟਰੀ ‘ਤੇ ਸਵਾਰ ਹੋ ਕੇ ਉਨ੍ਹਾਂ ਨੂੰ ਮਿਲਣ ਲਈ ਆ ਰਿਹਾ ਸੀ। ਜਦੋਂ ਉਹ ਖੇਮਕਰਨ-ਅਮਰਕੋਟ ਰੋਡ ‘ਤੇ ਪਿੰਡ ਵਾੜਾ ਤੇਲੀਆਂ ਤੋਂ ਥੋੜ੍ਹਾ ਅੱਗੇ ਆਇਆ ਤਾਂ ਫੋਰਡ ਫੀਗੋ ਕਾਰ ਨੰਬਰ DL 10 CF 1121 ਕਾਰ ਨੇ ਗਲਤ ਪਾਸੇ ‘ਤੋਂ ਆ ਕੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਲਵਪ੍ਰਰੀਤ ਸਿੰਘ ਦੀ ਮੌਤ ਹੋ ਗਈ, ਜਦਕਿ ਕਾਰ ਦਾ ਚਾਲਕ ਮੌਕੇ ‘ਤੇ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ –
ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ