ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਮੌਸਮ ਵਿਚ ਬਦਲਾਅ ਕਾਰਨ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਤਸਕਰਾਂ ਵੱਲੋਂ ਲਗਾਤਾਰ ਡ੍ਰੋਨ ਭੇਜੇ ਜਾ ਰਹੇ ਹਨ। ਹੁਣ ਸੰਗਰੂਰ ਦੇ ਖਾਲੜਾ ਸੈਕਟਰ ਦੇ ਪਿੰਡ ਡੱਲ ਤੋਂ ਡਰੋਨ ਬਰਾਮਦ ਹੋਇਆ ਹੈ। BSF ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ‘ਤੇ ਚਲਾਏ ਤਲਾਸ਼ੀ ਅਭਿਆਨ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ ਇੱਕ ਡਰੋਨ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ BSF ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਸ਼ਾਮ ਕਰੀਬ ਸਾਢੇ ਪੰਜ ਵਜੇ ਇਲਾਕੇ ਵਿਚ ਡਰੋਨ ਦੀ ਮੌਜੂਦਗੀ ਸਬੰਧੀ ਸੂਚਨਾ ਮਿਲੀ ਸੀ। ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਦੀ ਟੀਮ ਸਮੇਤ ਪਿੰਡ ਡੱਲ ਦੇ ਬਾਹਰਵਾਰ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਦੌਰਾਨ ਇੱਕ ਡਰੋਨ ਅਤੇ ਪੀਲੀ ਟੇਪ ਨਾਲ ਲਪੇਟਿਆ ਇੱਕ ਪੈਕੇਟ ਮਿਲਿਆ ਹੈ। ਇਸ ਪੈਕੇਟ ਵਿੱਚੋਂ 2 ਕਿਲੋ 718 ਗ੍ਰਾਮ ਹੈਰੋਇਨ ਗਈ ਸੀ ਬਰਾਮਦ ਹੋਈ।
ਇਹ ਵੀ ਪੜ੍ਹੋ : ‘ਹੁਣ GPA ਸੈਟੇਲਾਈਟ ਜ਼ਰੀਏ ਹੋਵੇਗਾ ਹਾਈਵੇ ਟੋਲਕਲੈਕਸ਼ਨ, ਸਰਕਾਰ 2024 ਤੱਕ ਕਰੇਗੀ ਸ਼ੁਰੂ’ : ਗਡਕਰੀ
ਇਸ ਪੈਕੇਟ ਨੂੰ ਲਟਕਾਉਣ ਲਈ ਇੱਕ ਰਿੰਗ ਨਾਲ ਜੋੜਿਆ ਗਿਆ ਸੀ। ਇਹ ਬਰਾਮਦਗੀ ਪਿੰਡ ਦੇ ਨਾਲ ਲੱਗਦੇ ਖੇਤਾਂ ਚੋਂ ਹੋਈ ਹੈ। ਬਰਾਮਦ ਹੋਇਆ ਡਰੋਨ ਚੀਨ ਦਾ ਬਣਿਆ ਕਵਾਡਕਾਪਟਰ ਡੀਜੇ ਮੈਟਿਰਸ ਆਰਟੀਕੇ 300 ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੋਈ ਸਮੱਗਰੀ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –