BSF operation 30 : ਤਰਨ ਤਾਰਨ : ਭਾਰਤ-ਪਾਕਿ ਸਰਹੱਦ ‘ਤੇ ਬੀ. ਐੱਸ. ਐੱਫ. ਜਵਾਨਾਂ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ। ਉਨ੍ਹਾਂ ਨੂੰ ਖੇਮਕਰਨ ਵਿਖੇ ਹੈਰੋਇਨ ਦੇ 30 ਪੈਕੇਟ ਬਰਾਮਦ ਹੋਏ। ਨਾਲ ਹੀ ਇਕ ਪਾਕਿਸਤਾਨੀ ਤਸਕਰ ਨੂੰ ਬੀਐਸਐਫ ਦੀ 14 ਵੀਂ ਬਟਾਲੀਅਨ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਸੈਕਟਰ ਖੇਮਕਰਨ ਵਿਚ ਕਾਬੂ ਕਰ ਲਿਆ ਹੈ। ਹਰੇਕ ਪੈਕੇਟ ਦਾ ਭਾਰ ਇੱਕ ਕਿੱਲੋ ਹੈ।
ਡੀਆਈਜੀ ਜੇਐਸਕੇ ਮਹਿਤਾ ਨੇ ਕਿਹਾ ਕਿ ਮੀਆਵਾਲ ਪੋਸਟ ਵਿਖੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੀ ਤਰਫੋਂ ਇਸ ਕਾਰਵਾਈ ਨੂੰ ਮਹਿਸੂਸ ਕੀਤਾ। ਜਿਸ ਤੋਂ ਬਾਅਦ ਇਲਾਕੇ ਵਿਚ ਚੌਕਸੀ ਵਧਾਈ ਗਈ। ਮਿਲੀ ਜਾਣਕਾਰੀ ਮੁਤਾਬਕ ਕੁਝ ਲੋਕ ਕੰਡਿਆਲੀ ਤਾਰ ਦੇ ਨੇੜੇ ਪਲਾਸਟਿਕ ਦੀਆਂ ਪਾਈਪਾਂ ਰਾਹੀਂ ਪੈਕੇਟ ਸੁੱਟ ਰਹੇ ਸਨ। ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਪਾਕਿਸਤਾਨੀ ਤਸਕਰ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਬਚੇ ਪਾਕਿਸਤਾਨ ਵਾਪਸ ਆ ਗਏ। ਡੀਆਈਜੀ ਮਹਿਤਾ ਨੇ ਦੱਸਿਆ ਕਿ ਫੜੇ ਗਏ ਤਸਕਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਭੱਜਣ ਵਾਲੇ ਤਸਕਰਾਂ ਨੇ ਬੀਐਸਐਫ ਦੇ ਜਵਾਨਾਂ ‘ਤੇ ਵੀ ਫਾਇਰਿੰਗ ਕੀਤੀ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਬੀ ਐਸ ਐਫ ਵੱਲੋਂ ਚਲਾਏ ਸਾਂਝੇ ਓਪਰੇਸ਼ਨ ‘ਚ ਪੁਲਿਸ ਵਲੋਂ ਜਿੱਥੇ ਭਾਰੀ ਮਾਤਰਾ ਵਿੱਚ ਹੈਰੋਇਨ, ਹਥਿਆਰ, ਪਾਕਿਸਤਾਨੀ ਕਰੰਸੀ ਸਣੇ ਹੋਰ ਸਮਾਨ ਬਰਾਮਦ ਕਰ ਇੱਕ ਪਾਕਿਸਤਾਨੀ ਸਮੱਗਲਰ ਨੂੰ ਢੇਰ ਕਰ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ (ਆਈ ਪੀ ਐਸ) ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਪਾਕਿਸਤਾਨੀ ਸਮੱਗਲਰਾਂ ਵਲੋਂ ਭੌਫ ਕੱਕੜ ਥਾਣਾ ਲੋਪੋਕੇ ਦੇ ਨਜ਼ਦੀਕ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤੀ ਸਮੱਗਲਰਾਂ ਨੂੰ ਸਪਲਾਈ ਕਰਨੀ ਹੈ।