BSF personnel foil : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਪਾਕਿਸਤਾਨ ਵੱਲੋਂ ਭਾਰਤ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਤੇ ਬੀ. ਐੱਸ. ਜਵਾਨਾਂ ਵੱਲੋਂ ਉਨ੍ਹਾਂ ਦੀਆਂ ਗਲਤ ਹਰਕਤਾਂ ਨੂੰ ਨੱਥ ਪਾਉਣ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਦੀ 32 ਬਟਾਲੀਅਨ ਦੀ ਬੀ.ਓ.ਪੀ ਸ਼ਾਹਪੁਰ ‘ਤੇ ਬੀਤੀ ਦੇਰ ਰਾਤ ਬੀਐਸਐਫ ਦੇ ਜਵਾਨਾਂ ਵਲੋਂ ਸਰਹੱਦ ‘ਤੇ ਹਿਲਜੁਲ ਦਿਖਾਈ ਦਿੱਤੀ ਜਿਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਸ਼ੱਕੀ ਵਿਅਕਤੀਆਂ ‘ਤੇ ਗੋਲੀ ਚਲਾਈ। ਜਿਸ ਦੌਰਾਨ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸੇ ਕੋਈ ਹਿਲਜੁਲ ਦਿਖਾਈ ਦਿੱਤੀ ਜਿਸ ਉਪਰੰਤ ਮੌਕੇ ‘ਤੇ ਤਾਇਨਾਤ ਜਵਾਨਾਂ ਵਲੋਂ ਕਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਗਈ ਪ੍ਰੰਤੂ ਘੁਸਪੈਠ ਕਰਨ ਵਾਲੇ ਸ਼ੱਕੀ ਭੱਜਣ ‘ਚ ਕਾਮਯਾਬ ਹੋ ਗਏ। ਫਿਲਹਾਲ ਬੀਐਸਐਫ ਦੇ ਜੁਆਨਾਂ ਅਤੇ ਸੁਰੱਖਿਆ ਏਜੇਂਸੀ ਵਲੋਂ ਆਲੇਦੁਆਲੇ ਤੇ ਇਲਾਕੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਵਸਤੂ ਨਹੀ ਬਰਾਮਦ ਹੋਈ।