ਪੰਜਾਬ ਸਰਹੱਦ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਹੈਰੋਇਨ ਭੇਜੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨਸ਼ਾ ਤਸਕਰਾਂ ਦੇ ਇਸ ਨਾਪਾਕ ਹਰਕਤਾਂ ਨੂੰ ਨਾਕਾਮ ਕਰਨ ‘ਚ ਜੁਟੀ ਹੋਈ ਹੈ। ਤਾਜ਼ਾ ਮਾਮਲਾ ਬਟਾਲਾ ‘ਤੋਂ ਸਾਹਮਣੇ ਆਇਆ ਹੈ। BSF ਜਵਾਨਾਂ ਨੂੰ ਸਰਹੱਦੀ ਖੇਤਰ ਦੇ ਖੇਤਾਂ ‘ਚੋਂ 2 ਪੈਕਟ ਹੈਰੋਇਨ ਬਰਾਮਦ ਹੋਇਆ ਹੈ।
ਜਾਣਕਾਰੀ ਅਨੁਸਾਰ BSF ਦੇ ਬੀ.ਓ.ਪੀ. ਮੇਟਲਾ ਦੇ ਨਾਲ ਲੱਗਦੇ ਪਿੰਡ ਭਗਤਾਣਾ ਬੋਹੜ ਵਡਾਲਾ ਵਿੱਚ ਕਿਸਾਨ ਗੁਰਬਚਨ ਸਿੰਘ ਵੱਲੋਂ ਆਪਣੇ ਖੇਤਾਂ ਵਿੱਚ ਬਰਸੀਨ ਦੀ ਕਟਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਉਥੋਂ ਦੋ ਪੈਕਟ ਬਰਾਮਦ ਹੋਏ, ਜਿਨ੍ਹਾਂ ‘ਚੋਂ ਇੱਕ ਨਾਲ ਲਾਈਟ ਵਾਲੀ ਚੀਜ਼ ਜੁੜੀ ਹੋਈ ਸੀ। ਉਸ ‘ਚ ਵਿਸਫੋਟਕ ਸਮੱਗਰੀ ਹੋਣ ਦੇ ਸ਼ੱਕ ‘ਤੇ ਉਨ੍ਹਾਂ ਨੇ ਥਾਣਾ ਡੇਰਾ ਬਾਬਾ ਨਾਨਕ ਦੇ SHO ਬਿਕਰਮਜੀਤ ਸਿੰਘ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਮੇਅਰ ਦੀ ਚੋਣ ਅਚਾਨਕ ਮੁਲਤਵੀ, ਚੋਣ ਅਧਿਕਾਰੀ ਦੀ ਖਰਾਬ ਸਿਹਤ ਦਾ ਦਿੱਤਾ ਹਵਾਲਾ
ਸੂਚਨਾ ਮਿਲਣ ‘ਤੋਂ ਬਾਅਦ SHO ਬਿਕਰਮਜੀਤ ਸਿੰਘ ਮੌਕੇ ‘ਤੇ ਪਹੁੰਚੇ। ਉਹਨਾਂ ਨੇ ਦੋਵੇਂ ਪੈਕਟ ਜ਼ਬਤ ਕਰ ਲਏ। ਇਸ ਤੋਂ ਬਾਅਦ ਬਰਾਮਦ ਹੋਏ ਦੋਵੇਂ ਪੈਕਟ SSP ਬਟਾਲਾ ਅਸ਼ਵਨੀ ਗੋਟਿਆਲ ਦੀ ਨਿਗਰਾਨੀ ਹੇਠ ਬੰਬ ਡਿਫਿਊਜ਼ ਟੀਮ ਕੋਲ ਖੋਲ੍ਹੇ ਗਏ, ਜਿਹਨਾਂ ਵਿੱਚੋ ਹੈਰੋਇਨ ਬਰਾਮਦ ਹੋਈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”