ਪੰਜਾਬ ਸਰਹੱਦ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਹੈਰੋਇਨ ਭੇਜੇ ਜਾ ਰਹੇ ਹਨ। ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨਸ਼ਾ ਤਸਕਰਾਂ ਦੇ ਇਸ ਨਾਪਾਕ ਹਰਕਤਾਂ ਨੂੰ ਨਾਕਾਮ ਕਰਨ ‘ਚ ਜੁਟੀ ਹੋਈ ਹੈ। ਭਾਰਤ-ਪਾਕਿਸਤਨ ਸਰਹੱਦ ਸੈਕਟਰ ਖੇਮਕਰਨ ਦੇ ਪਿੰਡ ਮਸਤਗੜ੍ਹ ਦੇ ਬਾਹਰਵਾਰ ਖੇਤਾਂ ‘ਚੋਂ BSF ਨੇ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ। ਥਾਣਾ ਖੇਮਕਰਨ ਦੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 2 ਸਾਲਾਂ ‘ਚ 512 ਹਥਿਆਰ ਜ਼ਬਤ, ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਤਸਕਰੀ ‘ਤੇ ਲਗਾਈ ਰੋਕ
ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਸਰਹੱਦ ‘ਤੇ BSF ਨੇ ਪਾਕਿਸਤਾਨੀ ਡਰੋਨ ਦੀ ਆਮਦ ਦਰਜ ਕੀਤੀ ਸੀ। ਵੀਰਵਾਰ ਖੇਤਾਂ ‘ਚੋਂ ਟੁੱਟੀ ਹਾਲਤ ‘ਚ ਡਰੋਨ ਬਰਾਮਦ ਕੀਤਾ ਸੀ। ਇਸ ਸਬੰਧ ‘ਚ ਉਸ ਦਿਨ ਤੋਂ BSF ਤੇ ਪੰਜਾਬ ਪੁਲਿਸ ਵਲੋਂ ਇਲਾਕੇ ਅੰਦਰ ਤਲਾਸ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਐਤਵਾਰ ਸਵੇਰੇ ਪਿੰਡ ਮਸਤਗੜ੍ਹ ਨਜ਼ਦੀਕ BSF ਦੀ 101 ਬਟਾਲੀਅਨ ਨੂੰ ਇਹ ਖੇਪ ਬਰਾਮਦ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: