Budget announces to : ਪੰਜਾਬ ਦਾ ਬਜਟ ਅੱਜ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਖਜ਼ਾਨੇ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਔਰਤਾਂ, ਬਜ਼ੁਰਗਾਂ, ਸਰਕਾਰੀ ਨਿਯੁਕਤੀਆਂ ਲਈ ਵੱਡੇ ਐਲਾਨ ਕੀਤੇ ਗਏ ਹਨ। ਇਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਆਖਰੀ ਬਜਟ ਹੈ। ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਸਭ ਦੀ ਨਜ਼ਰ ਇਸ ਬਜਟ ‘ਤੇ ਹੈ। ਇਸ ਬਜਟ ‘ਚ ਕਈ ਅਹਿਮ ਐਲਾਨ ਕੀਤੇ ਗਏ। ਲਗਭਗ ਹਰ ਵਰਗ ਦਾ ਧਿਆਨ ਇਸ ਬਜਟ ‘ਚ ਰੱਖਿਆ ਗਿਆ। ਇਸੇ ਦਰਮਿਆਨ ਲੁਧਿਆਣਾ ਵਾਸੀਆਂ ਲਈ ਵੀ ਇੱਕ ਚੰਗੀ ਖਬਰ ਆਈ ਹੈ ਜਿਸ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬਜਟ ‘ਚ ਲੁਧਿਆਣੇ ਦੇ ਬੁੱਢੇ ਨਾਲੇ ਦੀ ਸਾਫ-ਸਫਾਈ ਲਈ 650 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਬੁੱਢੇ ਨਾਲੇ ਦੀ ਗੰਦਗੀ ਕਾਰਨ ਲੁਧਿਆਣਾ ਵਾਸੀ ਕਾਫੀ ਦੇਰ ਤੋਂ ਪ੍ਰੇਸ਼ਾਨ ਹਨ ਤੇ ਇਸ ਦੀ ਗੰਦਗੀ ਤੋਂ ਸਿਰਫ ਲੁਧਿਆਣਾ ਵਾਸੀ ਹੀ ਨਹੀਂ ਸਗੋਂ ਮਾਲਵਾ ਤੇ ਰਾਜਸਥਾਨ ਦੇ ਕੁਝ ਖੇਤਰ ਵੀ ਪ੍ਰਭਾਵਿਤ ਹਨ। ਇਹ ਬੁੱਢਾ ਨਾਲ ਪਿਛਲੇ ਲਗਭਗ 10 ਸਾਲਾਂ ਤੋਂ ਸਾਫ ਨਹੀਂ ਹੋਇਆ ਬਜਾਏ ਇਸ ਦੇ ਨਗਰ ਨਿਗਮ ਵੱਲੋਂ ਇਸ ਨਾਲੇ ਦੇ ਦੋਵੇਂ ਪਾਸੇ ਕੂੜੇ ਦੇ 2 ਡੰਪ ਜ਼ਰੂਰ ਬਣਾਏ ਦਿੱਤੇ ਗਏ ਪਰ ਹੁਣ ਸਰਕਾਰ ਵੱਲੋਂ 650 ਕਰੋੜ ਰੁਪਏ ਖਰਚੇ ਜਾਣ ਦੇ ਐਲਾਨ ਨਾਲ ਲੁਧਿਆਣਾ ਵਾਸੀਆਂ ਨੂੰ ਇੱਕ ਕਾਰਨ ਦੀ ਕਿਰਨ ਬੱਝੀ ਹੈ ਕਿ ਹੁਣ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।