Bullet enthusiasts fined : ਪਹਿਲਾ ਪੰਜਾਬ ਵਿਚ ਬੁਲੇਟ ਟਾਵੇਂ-ਟੱਲਿਆ ਕੋਲੇ ਹੁੰਦੇ ਸੀ ਪਰ ਹੁਣ ਇਸ ਦੀ ਗਿਣਤੀ ਕਾਫੀ ਵੱਧ ਗਈ ਹੈ ਤੇ ਲੋਕਾਂ ਵੱਲੋਂ ਹੁਣ ਇਸ ਦਾ ਗਲਤ ਇਸਤੇਮਾਲ ਵੀ ਕੀਤਾ ਜਾਣ ਲੱਗਾ ਹੈ। ਕੁਝ ਲੋਕ ਬੁਲੇਟ ਦੇ ਸਾਇਲੈਂਸਰ ਨੂੰ ਬਦਲਵਾ ਕੇ ਪਟਾਕੇ ਚਲਾਉਣ ਵਾਲਾ ਸਾਇਲੈਂਸਰ ਲਗਵਾ ਲੈਂਦੇ ਹਨ ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਪਰ ਹੁਣ ਸਰਕਾਰ ਇਸ ਨੂੰ ਲੈ ਕੇ ਸਖਤ ਹੋ ਗਈ ਹੈ। ਜੇਕਰ ਕਿਸੇ ਨੇ ਬੁਲੇਟ ਮੋਟਰਸਾਈਕਲ ਦਾ ਸਾਇਲੈਂਸਰ ਬਦਲਵਾ ਕੇ ਪਟਾਕੇ ਵਾਲਾ ਸਾਇਲੈਂਸਰ ਲਗਵਾਇਆ ਤਾਂ ਇਸ ਖਿਲਾਫ ਸਰਕਾਰ ਵੱਲੋਂ 6 ਸਾਲ ਦੀ ਕੈਦ ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਪਿਛਲੇ ਕੁਝ ਸਮੇਂ ਤੋਂ ਨੌਜਵਾਨਾਂ ਵੱਲੋਂ ਬੁਲੇਟ ‘ਤੇ ਪਟਾਕੇ ਵਾਲੇ ਸਾਇਲੈਂਸਰ ਜਾਂ ਉੱਚੀ ਆਵਾਜ਼ ਵਾਲੇ ਸਾਇਲੈਂਸਰ ਲਗਵਾਏ ਜਾਂਦੇ ਰਹੇ ਹਨ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਫੈਲਦਾ ਹੈ ਪਰ ਹੁਣ ਇਹ ਸਭ ਕੁਝ ਨਹੀਂ ਚੱਲੇਗਾ। ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਹੁਣ ਅਜਿਹੇ ਬੁਲੇਟ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਸਾਇਲੈਂਸਰਾਂ ਦੀ ਜਾਂਚ ਕੀਤੀ ਜਾਵੇਗੀ ਤੇ ਚਾਲਾਨ ਵੀ ਕੀਤਾ ਜਾਵੇਗਾ। ਜਿਹੜੇ ਮਕੈਨਿਕ ਸਾਇਲੈਂਸਰ ਬਦਲਣ ਦਾ ਕੰਮ ਕਰਦੇ ਹਨ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਹਵਾ ਤੇ ਆਵਾਜ਼ ਪ੍ਰਦੂਸ਼ਣ ਐਕਟ 1981 ਤਹਿਤ ਜੇਕਰ ਕੋਈ ਵਿਅਕਤੀ ਕਿਸੇ ਵਾਹਨ ‘ਚ ਉੱਚੀ ਆਵਾਜਡ ਵਾਲਾ ਹਾਰਨ, ਪਟਾਕੇ ਵਾਲੇ ਸਾਇਲੈਂਸਰ ਲਗਵਾਉਂਦਾ ਹੈ ਤਾਂ ਉਸ ਖਿਲਾਫ ਕੇਸ ਦਰਜ ਕੀਤਾ ਜਾ ਸਕਦਾ ਹੈ। ਸਰਕਾਰ ਵੱਲੋਂ ਇਸ ਲਈ 6 ਸਾਲ ਦੀ ਕੈਦ ਤੇ 5000 ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।
ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਧਾਰਾ 144 ਤਹਿਤ ਵਾਹਨਾਂ ਦੇ ਸਾਇਲੈਂਸਰ ਬਦਲਣ ਜਾਂ ਬਦਲਵਾਉਣ ਆਦਿ ‘ਤੇ ਰੋਕ ਲਗਾ ਚੁੱਕੇ ਹਨ ਅਤੇ 2019, 2020 ਅਤੇ 2021 ‘ਚ ਹੁਣ ਤੱਕ 300 ਵਿਅਕਤੀਆਂ ਦੇ ਚਾਲਾਨ ਕੱਟੇ ਜਾ ਚੁੱਕੇ ਹਨ ਜਿਨ੍ਹਾਂ ਨੇ ਬੁਲੇਟ ‘ਚ ਪਟਾਕੇ ਵਾਲਾ ਸਾਇਲੈਂਸਰ ਲਗਵਾਇਆ ਹੋਇਆ ਸੀ। ਟਰੈਫਿਕ ਪੁਲਸ ਨੇ ਟਰੈਫਿਕ ਸੁਧਾਰ ਅਤੇ ਇਸਦੇ ਨਿਯਮਾਂ ਨੂੰ ਉਲਘਣਾ ਕਰਨ ਵਾਲਿਆਂ ‘ਤੇ ਉਨ੍ਹਾਂ ਦੇ ਚਾਲਾਨ ਕੱਟ ਉਨ੍ਹਾਂ ‘ਤੇ ਕਾਰਵਾਈ ਕੀਤੀ। ਹੁਣ ਵੱਡੇ ਘਰਾਂ ਦੇ ਕਾਕੇ ਆਪਣੇ ਬੁਲੇਟ ਮੋਟਸਾਈਕਲ ਤੋਂ ਪਟਾਕੇ ਨਹੀਂ ਮਾਰ ਸਕਣਗੇ।