ਜੇ ਤੁਸੀਂ ਕੈਨੇਡਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਕੈਨੇਡਾ ਦੀ ਸਰਕਾਰ ਕੋਰੋਨਾ ਮਹਾਮਾਰੀ ਤੋਂ ਬਾਅਦ ਇਕੋਨਾਮੀ ਦੀ ਗ੍ਰੋਥ ਵਧਾਉਣਾ ਚਾਹੁੰਦੀ ਹੈ। ਇਸ ਦੇ ਲਈ ਉਹ ਲੇਬਰ ਦੀ ਕਮੀ ਨੂੰ ਦੂਰ ਕਰਨ ਵਾਸਤੇ ਵਿਦੇਸ਼ੀਆਂ ਨੂੰ ਕੈਨੇਡਾ ਵਿੱਚ ਸੈਟਲ ਹੋਣ ਦਾ ਮੌਕਾ ਦੇਣਾ ਚਾਹੁੰਦੀ ਹੈ। ਸਰਕਾਰ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਲੇਵਲਸ ਪਲਾਨ ਦਾ ਐਲਾਨ ਕੀਤਾ ਹੈ।
ਕੈਨੇਡਾ ਅਗਲੇ ਤਿੰਨ ਸਾਲਾਂ ਵਿੱਚ ਕਰੀਬ 13 ਲੱਖ ਵਿਦੇਸ਼ੀ ਲੋਕਾਂ ਨੂੰ ਆਪਣੇ ਦੇਸ਼ ਵਿੱਚ ਸੈਟਲ ਹੋਣ ਦਾ ਮੌਕਾ ਦੇਣਾ ਚਾਹੁੰਦੀ ਹੈ। ਉਥੇ ਦੀ ਸਰਕਾਰ ਇਸ ਸਾਲ 4,31,645 ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਬਣਨ ਦਾ ਮੌਕਾ ਦੇਵੇਗੀ। ਅਗਲੇ ਸਾਲ 4,47,055 ਲੋਕਾਂ ਨੂੰ ਕੈਨੇਡਾ ਦੀ ਸਰਕਾਰ ਦੀ ਉਥੇ ਸੈਟਲ ਹੋਣ ਦਾ ਮੌਕਾ ਦੇਵੇਗੀ। ਸਾਲ 2024 ਵਿੱਚ ਇਹ ਗਿਣਤੀ 4,51,000 ਹੋਵੇਗੀ।
ਸਾਲ 2015 ਤੱਕ ਕੈਨੇਡਾ ਦੀ ਸਰਕਾਰ ਹਰ ਸਾਲ ਆਪਣੇ ਇਥੇ ਕਰੀਬ 2,50,000 ਲੋਕਾਂ ਨੂੰ ਸੈਟਲ ਹੋਣ ਦਾ ਮੌਕਾ ਦਿੰਦੀ ਸੀ। 2016 ਵਿੱਚ ਇਸ ਗਿਣਤੀ ਨੂੰ ਵਧਾ ਕੇ 3 ਲੱਖ ਕਰ ਦਿੱਤਾ ਗਿਆ। ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ 3,40,000 ਦਾ ਟੀਚਾ ਤੈਅ ਕੀਤਾ ਗਿਆ ਸੀ। ਪਰ ਕੋਰੋਨਾ ਮਾਹਮਾਰੀ ਸ਼ੁਰੂ ਹੋਣ ‘ਤੇ ਇਹ ਗਿਣਤੀ ਘੱਟ ਕੇ 2,00,000 ਰਹਿ ਗਈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਕੈਨੇਡਾ ਦੀ ਸਰਕਾਰ ਨੇ ਪਿਛਲੇ ਸਾਲ 4,05,000 ਲੋਕਾਂ ਨੂੰ ਸਥਾਨਕ ਸਿਟੀਜ਼ਨਸ਼ਿਪ ਦਿੱਤੀ। ਇਹ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਹੈ। ਕੋਰੋਨਾ ਕਰਕੇ ਕੈਨੇਡਾ ਵਿੱਚ ਵੀਜ਼ਾ/ ਸਿਟੀਜ਼ਨਸ਼ਿਪ ਲਈ ਅਰਜ਼ੀਆਂ ਦੀ ਗਿਣਤੀ ਜਮ੍ਹਾ ਹੋ ਕੇ ਲਗਭਗ 18 ਲੱਖ ਪਹੁੰਚ ਗਈ ਹੈ। ਉਥੇ ਦੀ ਸਰਕਾਰ ਨੂੰ ਇੰਨੀਆਂ ਜ਼ਿਆਦਾ ਅਰਜ਼ੀਆਂ ਦਾ ਨਿਪਟਾਰਾ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਾਲ ਕੈਨੇਡਾ ਵਿੱਚ ਸੈਟਲ ਹੋਣ ਵਾਲੇ 56 ਫੀਸਦੀ ਲੋਕ ਐਕਸਪ੍ਰੈੱਸ ਐਂਟਰੀ, ਪ੍ਰੋਵਿੰਸ਼ਿਅਲ ਨਾਮਿਨੀ ਪ੍ਰੋਗਰਾਮ ਤੇ ਟੇਂਪਰਰੀ ਟੂ ਪਰਮਾਨੈਂਟ ਰੇਜ਼ੀਡੇਂਸ ਦੇ ਤਹਿਤ ਉਥੇ ਦਾਖਲ ਹੋਣਗੇ। ਵਿਦੇਸ਼ੀ ਲੋਕਾਂ ਨੂੰ ਆਪਣੇ ਇੱਥੇ ਆਕਰਸ਼ਿਤ ਕਰਨ ਨਾਲ ਕੈਨੇਡਾ ਨੂੰ ਬਹੁਤ ਫਾਇਦਾ ਹੋਵੇਗਾ। ਕੈਨੇਡਾ ਆਪਣੇ ਦੇਸ਼ ਵਿੱਚ ਫਿਸ਼ਿੰਗ, ਮੈਨਿਊਫੈਕਚਰਿੰਗ, ਹੈਲਥਕੇਅਰ ਤੇ ਟਰਾਂਸਪੋਰਟੇਸ਼ਨ ਸੈਕਟਰ ਨਾਲ ਜੁੜੀਆਂ ਸਰਗਰਮੀਆਂ ਲਈ ਵਿਦੇਸ਼ੋਂ ਉਥੇ ਵਸਣ ਵਾਲੇ ਲੋਕਾਂ ‘ਤੇ ਨਿਰਭਰ ਹੈ। ਦੱਸ ਦੇਈਏ ਕਿ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਸੈਟਲ ਭਾਰਤੀਆਂ ਦੀ ਕਾਫੀ ਗਿਣਤੀ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਧ ਲੋਕ ਪੰਜਾਬ ਤੋਂ ਹਨ।