ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਬੰਗਾ ਰੋਡ ‘ਤੇ ਪਿੰਡ ਫਤਿਹਪੁਰ ਕਲਾਂ ਵਿਖੇ ਸਥਿਤ ਗੁਰਦੁਆਰਾ ਬਾਬਾ ਮੱਟ ਜੀ ਦੇ ਅਸਥਾਨ ਨਜ਼ਦੀਕ ਦੇਰ ਰਾਤ ਹੋਏ ਸੜਕ ਹਾਦਸੇ ‘ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ ਮਾਰੂਤੀ ਆਲਟੋ ਕਾਰ ਵਿੱਚ ਆਪਣੇ ਪਿੰਡ ਚੌਹੜਾ ਜਾ ਰਿਹਾ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਗਈ। ਕਾਰ ਸੜਕ ਦੇ ਦੂਜੇ ਪਾਸੇ ਦਰੱਖਤ ਨਾਲ ਟਕਰਾ ਗਈ।
ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਇੱਕ ਮਾਰੂਤੀ ਆਲਟੋ ਕਾਰ ਨੰਬਰ PB 07 BM 8406 ਵਿੱਚ ਗੜ੍ਹਸ਼ੰਕਰ ਤੋਂ ਆਪਣੇ ਪਿੰਡ ਚੌਹੜਾ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਦੇ ਡੇਰੇ ਨੇੜੇ ਪਹੁੰਚਿਆ ਤਾਂ ਕਾਰ ਬੇਕਾਬੂ ਹੋ ਗਈ। ਇਹ ਸੜਕ ਦੇ ਦੂਜੇ ਪਾਸੇ ਸਫੈਦੇ ਦੇ ਦਰੱਖਤ ਨਾਲ ਟਕਰਾ ਕੇ ਪਲਟ ਗਈ। ਜਿਸ ਕਾਰਨ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜਲੰਧਰ-ਲੁਧਿਆਣਾ ਹਾਈਵੇ ‘ਤੇ ਹਾ.ਦਸਾ, ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਪੈਲੇਸ ਮਾਲਕ ਦੇ ਬੇਟੇ ਦੀ ਹੋਈ ਮੌ.ਤ
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਮ੍ਰਿਤਕ ਨੂੰ ਬੜੀ ਮੁਸ਼ਕਲ ਨਾਲ ਕਾਰ ‘ਚੋਂ ਬਾਹਰ ਕੱਢਿਆ ਗਿਆ। ਮੌਕੇ ’ਤੇ ਪਹੁੰਚੇ ASI ਪਰਮਜੀਤ ਸਿੰਘ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਾਰ ਵਿਚੋਂ ਕਢਵਾਉਣ ਉਪਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਅਗਲੇਰੀ ਕਾਰਵਾਈ ਲਈ ਰਖਵਾਇਆ ਗਿਆ।
ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (37) ਪੁੱਤਰ ਅਮਰੀਕ ਸਿੰਘ ਵਾਸੀ ਕੋਟ ਰਾਮ ਦਾਸ, ਚੁੱਗਿਟੀ, ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਕੋਲੋ ਮਿਲੇ ਸ਼ਨਾਖਤੀ ਕਾਰਡ ਅਨੁਸਾਰ ਸੰਦੀਪ ਸਿੰਘ ਪੀ.ਏ.ਪੀ. ਵਿਚ ਜਲੰਧਰ ਵਿਖੇ ਕਾਂਸਟੇਬਲ ਵਜੋਂ ਤਾਇਨਾਤ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਬੇਟੀ ਛੱਡ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –