Case of gangrape : ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਸੱਭਿਆਚਾਰਕ ਡੀ. ਜੇ. ਗਰੁੱਪ ‘ਚ ਕੰਮ ਕਰਨ ਵਾਲੀ ਔਰਤ ਨਾਲ ਚਾਰ ਵਿਅਕਤੀਆਂ ਵੱਲੋਂ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਚਾਰੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਕੇਸ ਦਰਜ ਕਰਕੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਘਟਨਾ ਦੇ 24 ਘੰਟਿਆਂ ਦੇ ਅੰਦਰ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਔਰਤ ਨੇ ਦੱਸਿਆ ਕਿ ਬਟਾਲਾ ਰੋਡ ਸਥਿਤ ਇੱਕ ਹੋਟਲ ਤਿੰਨੋਂ ਨੌਜਵਾਨਾਂ ਨੇ ਕੋਲਡ ਡ੍ਰਿੰਕ ‘ਚ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ ਜਨਾਹ ਕੀਤਾ। ਤਿੰਨੋਂ ਨੌਜਵਾਨਾਂ ਨੇ 6 ਅਕਤੂਬਰ ਨੂੰ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਡੀ.ਜੇ. ਸੱਭਿਆਚਾਰਕ ਗਰੁੱਪ ‘ਚ ਮੈਂ ਜਿਸ ਨਾਲ ਕੰਮ ਕਰਦੀ ਹਾਂ, ਉਸ ਦਾ ਐਕਸੀਡੈਂਟ ਹੋ ਗਿਆ ਹੈ। ਜੇਕਰ ਮੈਂ ਹਸਪਤਾਲ ‘ਚ ਉਨ੍ਹਾਂ ਨਾਲ ਮਿਲਣਾ ਚਾਹੁੰਦੀ ਹਾਂ ਤਾਂ ਅੰਮ੍ਰਿਤਸਰ ਬੱਸ ਸਟੈਂਡ ਕੋਲ ਜਾਵਾਂ ਜਿਥੋਂ ਉਹ ਤਿੰਨੋਂ ਮੈਨੂੰ ਕਾਰ ‘ਚ ਹਸਪਤਾਲ ਲੈ ਜਾਣਗੇ। ਨੌਜਵਾਨਾਂ ਦਾ ਫੋਨ ਆਉਣ ਤੋਂ ਬਾਅਦ ਮੈਂ ਆਪਣੀ 11 ਸਾਲਾ ਬੇਟੀ ਨਾਲ ਕਿਸੇ ਤਰ੍ਹਾਂ ਬੱਸ ਸਟੈਂਡ ਪੁੱਜੀ ਜਿਥੇ ਨੌਜਵਾਨ ਪਹਿਲਾਂ ਤੋਂ ਕਾਰ ਲੈ ਕੇ ਖੜ੍ਹੇ ਸਨ। ਜਿਵੇਂ ਮੈਂ ਪੁੱਜੀ ਨੌਜਵਾਨਾਂ ਨੇ ਮੈਨੂੰ ਇਹ ਕਹਿੰਦੇ ਹੋਏ ਕੋਲ ਡ੍ਰਿੰਕ ਫੜਾ ਦਿੱਤੀ ਕਿ ਥਕਾਵਟ ਹੋ ਗਈ ਹੋਵੇਗੀ, ਪੀ ਲਓ।
ਨੌਜਵਾਨਾਂ ਵੱਲੋਂ ਦਿੱਤਾ ਕੋਲਡ ਡ੍ਰਿੰਕ ਪੀ ਕੇ ਮੈਂ ਬੇਹੋਸ਼ ਹੋ ਗਈ ਤੇ ਨੌਜਵਾਨ ਮੈਨੂੰ ਕਾਰ ‘ਚ ਬਟਾਲਾ ਰੋਡ ਸਥਿਤ ਇੱਕ ਹੋਟਲ ‘ਚ ਲੈ ਗਏ ਤੇ ਗੈਂਗਰੇਪ ਕੀਤਾ। ਜਬਰ ਜਨਾਹ ਤੋਂ ਬਾਅਦ ਨੌਜਵਾਨ ਉਸ ਨੂੰ ਤੇ ਉਸ ਦੀ ਬੇਟੀ ਨੂੰ ਦੁਬਾਰਾ ਕਾਰ ‘ਚ ਬੈਠਾ ਕੇ ਹੋਟਲ ਤੋਂ ਬਾਹਰ ਆ ਗਏ। ਉਹ ਉਸ ਸਮੇਂ ਤੱਕ ਬੇਹੋਸ਼ੀ ‘ਚ ਹੀ ਸੀ। ਹੋਟਲ ‘ਚ ਥੋੜ੍ਹੀ ਦੂਰ ਜਾ ਕੇ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਕਾਰ ਤੋਂ ਹੇਠਾਂ ਸੁੱਟ ਦਿੱਤਾ ਅਤੇ ਫਿਰ ਉਸ ਦੀ ਬੇਟੀ ਨੂੰ। ਬੇਟੀ ਨੇ ਹੀ ਕਿਸੇ ਤਰ੍ਹਾਂ ਉਸ ਨੂੰ ਹੋਸ਼ ‘ਚ ਲਿਆਂਦਾ ਤੇ ਇਸ ਤੋਂ ਬਾਅਦ ਉਹ ਹਸਪਤਾਲ ਪੁੱਜੀ ਤੇ ਇਲਾਜ ਕਰਵਾਇਆ। ਜਾਂਦੇ ਸਮੇਂ ਨੌਜਵਾਨ ਉਸ ਦਾ ਮੋਬਾਈਲ ਤੇ ਪੈਸੇ ਵੀ ਲੈ ਗਏ। ਥਾਣਾ ਮੋਹਕਮਪੁਰਾ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਤੇ ਏ. ਐੱਸ. ਆਈ. ਜਸਵੀਰ ਸਿੰਘ ਵੱਲੋਂ ਇਸ ਕੇਸ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।