CBI raids FCI: ਰਾਏਕੋਟ ਦੇ ਐਫਸੀਆਈ ਡੀਪੂ ‘ਚ ਅੱਜ ਤੜਕੇ 5 ਵਜੇ ਦਿੱਲੀ ਤੋਂ ਸੀਬੀਆਈ ਦੀ ਟੀਮ ਵੱਲੋਂ ਰੇਡ ਮਾਰੀ ਗਈ। ਸੰਦੀਪ ਧਵਨ ਦੀ ਅਗਵਾਈ ਵਿੱਚ ਤਿੰਨ ਗੱਡੀਆਂ ‘ਚ ਆਈ ਸੀਬੀਆਈ ਟੀਮ ਆਈ। ਜਦਕਿ ਰਾਏਕੋਟ ਡੀਪੂ ਦੇ ਅਧਿਕਾਰੀ ਇਸ ਰੇਡ ਨੂੰ ਰੁਟੀਨ ਸਰਪ੍ਰਾਈਜ਼ ਰੇਡ ਦੱਸ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਰਾਏਕੋਟ ਡਿਪੂ ਦੇ ਮੌਜੂਦਾ ਮੈਨੇਜਰ ਅਸ਼ੋਕ ਕੁਮਾਰ ਅਤੇ ਪੁਰਾਣੇ ਮੈਨੇਜਰ ਅਮਰਜੀਤ ਵਤਸ ਨੇ ਦੱਸਿਆ ਕਿ ਇਹ ਸੀਬੀਆਈ ਟੀਮ ਦੀ ਸਰਪ੍ਰਾਈਜ਼ ਰੇਡ ਹੈ, ਜਿਸ ਦੌਰਾਨ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਟੀਮ ਵੱਲੋਂ ਸਭ ਤੋਂ ਪਹਿਲਾਂ ਦਫ਼ਤਰ ਰਿਕਾਰਡ ਚੈੱਕ ਕੀਤਾ ਗਿਆ ਅਤੇ ਬਾਅਦ ਡਿਪੂ ਵਿਚਲੇ ਗੋਦਾਮਾਂ ‘ਚ ਲੱਗੇ ਮਾਲ(ਚੌਲਾਂ) ਦਾ ਸੈਂਪਲ ਵੀ ਲਿਆ ਗਿਆ। ਜਿਸ ਦੀ ਚੈਕਿੰਗ ਆਪਣੀ ਲੈਬ ‘ਚ ਕਰਵਾਈ ਜਾਵੇਗੀ। ਇਸ ਮੌਕੇ ਭਰੋਸੇਯੋਗ ਸੂਤਰਾਂ ਐਫਸੀਆਈ ਡਿਪੂ ‘ਚ 27 ਮਾਰਚ ਤੋਂ 16 ਅਪ੍ਰੈਲ ਤੱਕ ਸ਼ੈਲਰਾਂ ‘ਚੋਂ ਮਾਲ(ਚੌਲ) ਲੱਗਿਆ ਸੀ, ਉਥੇ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਟੀਮ ਡਿਪੂ ਵਿੱਚ ਪੂਰੀ ਚੈਕਿੰਗ ਹੋਣ ਤੱਕ ਉਥੇ ਰਹੇਗੀ, ਸਗੋਂ ਟੀਮ ਨੇ ਚੈਕਿੰਗ ਦੌਰਾਨ ਡਿਪੂ ਤੋਂ ਕੁੱਝ ਸਮਾਂ ਪਹਿਲਾਂ ਬਦਲ ਕੇ ਮੁੱਲਾਂਪੁਰ ਗਏ ਡੀਪੂ ਮੈਨੇਜਰ ਨੂੰ ਬੁਲਾਇਆ ਗਿਆ।