Chandigarh Police has : ਚੰਡੀਗੜ੍ਹ ਪੁਲਿਸ ਦੇ ਸੁਰੱਖਿਆ ਵਿੰਗ ਵਿੱਚ ਤਾਇਨਾਤ ਇੰਸਪੈਕਟਰ ਰਾਜਦੀਪ ਸਿੰਘ ਨੂੰ ਮੰਗਲਵਾਰ ਨੂੰ ਅਨੁਸ਼ਾਸਨਹੀਣਤਾ ਅਤੇ ਹੁਕਮਾਂ ਦੀ ਅਣਦੇਖੀ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਸੀ। ਸੀਨੀਅਰ ਸੁਪਰਡੈਂਟ (ਐਸਐਸਪੀ) ਕੁਲਦੀਪ ਸਿੰਘ ਚਾਹਲ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ, ਇੰਸਪੈਕਟਰ ਰਾਜਦੀਪ ਸਿੰਘ ਨੂੰ ਬੜੌਦਾ ਵਿੱਚ ਚੋਣ ਡਿਊਟੀ ਦੇ ਸਬੰਧ ਵਿੱਚ ਅਣਆਗਿਆਕਾਰੀ ਦੀਆਂ ਖਬਰਾਂ ਤੋਂ ਬਾਅਦ ਮੁਅੱਤਲ ਕਰਕੇ ਪੁਲਿਸ ਲਾਈਨਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਚਾਹਲ ਨੇ ਕਿਹਾ, ” ਉਸਨੇ ਚੋਣ ਡਿਊਟੀ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਡੀਐਸਪੀ ਦੀ ਰਿਪੋਰਟ ਦੇ ਅਧਾਰ’ ਤੇ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇੰਸਪੈਕਟਰ ਰਾਜਦੀਪ ਸਿੰਘ ਨੂੰ ਹਰਿਆਣਾ ਬੜੋਦਾ ਉਪ ਚੋਣ ‘ਚ ਇੰਸਪੈਕਟਰ ਰਾਜਦੀਪ ਨੂੰ ਡਿਊਟੀ ‘ਤੇ ਭੇਜਿਆ ਗਿਆ ਸੀ। ਡਿਊਟੀ ਲੱਗਣ ਦੇ 2 ਦਿਨ ਬਾਅਦ ਰਾਜਦੀਪ ਨੇ ਸਿਹਤ ਖਰਾਬ ਹੋਣਦਾ ਹਵਾਲਾ ਦੇ ਕੇ ਮੈਡੀਕਲ ਦੇ ਦਿੱਤਾ। ਮੈਡੀਕਲ ਤੋਂ ਸੰਤੁਸ਼ਟ ਨਾ ਹੋਣ ‘ਤੇ ਡੀ. ਐੱਸ. ਪੀ. ਰਸ਼ਮੀ ਸ਼ਰਮਾ ਨੇ ਰਿਪੋਰਟ ਬਣਾ ਕੇ ਐੱਸ. ਐੱਸ. ਪੀ. ਕੁਲਦੀਪ ਚਾਹਲ ਨੂੰ ਭੇਜ ਦਿੱਤੀ। ਐੱਸ. ਐੱਸ. ਪੀ. ਨੇ ਰਾਜਦੀਪ ਨੂੰ ਸਸਪੈਂਡ ਕਰਕੇ ਸਕਿਓਰਿਟੀ ਵਿੰਗ ਤੋਂ ਪੁਲਿਸ ਲਾਈਨ ਭੇਜ ਦਿੱਤਾ। ਰਾਜਦੀਪ ਸਿੰਘ ਖਿਲਾਫ ਵਿਭਾਗ ਵੱਲੋਂ ਜਾਂਚ ਕੀਤੀ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਇੰਸ. ਰਾਜਦੀਪ ਨੂੰ ਅਨੁਸ਼ਾਸਨਹੀਣਤਾ ਕਾਰਨ ਸਸਪੈਂਡ ਕੀਤਾ ਗਿਆ ਹੈ। ਰਾਜਦੀਪ ਸਿੰਘ ਨੂੰ 17 ਅਕਤੂਬਰ ਨੂੰ ਹਰਿਆਣਾ ‘ਚ ਚੋਣ ਡਿਊਟੀ ‘ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ। ਐਤਵਾਰ ਨੂੰ ਇੰਸਪੈਕਟਰ ਸਮੇਤ 6 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ਼ ਕੀਤਾ ਗਿਆ ਸੀ। ਐੱਸ. ਐੱਸ. ਪੀ. ਕੁਲਦੀਪ ਚਾਹਲ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।