ਹਿਮਾਚਲ ਪ੍ਰਦੇਸ਼ ਪੁਲਿਸ ਨੇ ਜ਼ੀਰਕਪੁਰ ਵਿੱਚ ਖੜ੍ਹੀ ਇੱਕ ਕਾਰ ਦਾ ਚਲਾਨ ਕੀਤਾ। MS ਐਨਕਲੇਵ, ਢਕੋਲੀ ਦੇ ਵਸਨੀਕ ਆਕਾਸ਼ ਨੂੰ ਆਪਣੀ ਸ਼ੈਵਰਲੇਟ ਬੀਟ ਗੱਡੀ ਦੀ ਗਲਤ ਸਾਈਡ ਪਾਰਕਿੰਗ ਦਿਖਾਉਣ ਲਈ 1000 ਰੁਪਏ ਦਾ ਈ-ਚਲਾਨ ਭੇਜਿਆ ਗਿਆ ਹੈ।
ਆਕਾਸ਼ ਦਾ ਕਹਿਣਾ ਹੈ ਕਿ ਉਹ ਕਦੇ ਵੀ ਆਪਣੀ ਕਾਰ ਨੂੰ ਸ਼ਿਮਲਾ ਦੇ ਸਬੰਧਤ ਸਥਾਨ ‘ਤੇ ਨਹੀਂ ਲੈ ਗਿਆ, ਜਿੱਥੇ ਚਲਾਨ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਈ-ਚਲਾਨ ‘ਚ ਫੋਟੋ ਸਵਿਫਟ ਡਿਜ਼ਾਇਰ ਗੱਡੀ ਦੀ ਹੈ। ਪ੍ਰਦੇਸ਼ ਪੁਲਿਸ ਵੱਲੋਂ ਚਲਾਨ ਸਲਿੱਪ ਵਿੱਚ ਆਕਾਸ਼ ਦਾ ਨਾਮ, ਪਤਾ ਅਤੇ ਕਾਰ ਨੰਬਰ ਲਿਖਿਆ ਹੋਇਆ ਹੈ। ਜਦਕਿ ਫੋਟੋ ਕਿਸੇ ਹੋਰ ਕਾਰ ਦੀ ਹੈ। ਗਲਤ ਪਾਰਕਿੰਗ ਦਾ ਇਹ ਚਲਾਨ ਸ਼ਿਮਲਾ ਦੇ ਇੱਕ ਪੈਟਰੋਲ ਪੰਪ ਨੇੜੇ ਪੁਰਾਣੇ ਬੈਰੀਅਰ ਦੇ ਕੋਲ ਦਿਖਾਇਆ ਗਿਆ ਹੈ। ਇੱਕ ਹਜ਼ਾਰ ਰੁਪਏ ਦਾ ਇਹ ਚਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਤੋਂ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਦੇ ਆਰਟੀਓ ਵਿਭਾਗ ਨੇ ਚੰਡੀਗੜ੍ਹ ਦੇ ਇੱਕ ਆਟੋ ਡਰਾਈਵਰ ਅਤੇ ਹਿਮਾਚਲ ਪ੍ਰਦੇਸ਼ ਦੇ ਇੱਕ ਕੈਬ ਡਰਾਈਵਰ ਦੇ ਚਲਾਨ ਦਿਖਾਏ ਸਨ। ਹਾਲਾਂਕਿ ਬਾਅਦ ‘ਚ ਵਿਭਾਗ ਨੇ ਆਪਣੀ ਗਲਤੀ ਮੰਨ ਲਈ। ਪਿਛਲੇ ਨਵੰਬਰ ਮਹੀਨੇ ਚੰਡੀਗੜ੍ਹ ਦੇ ਇੱਕ ਆਟੋ ਚਾਲਕ ਦੁਰਗਾ ਨੰਦ ਦਾ ਹਿਮਾਚਲ ਪ੍ਰਦੇਸ਼ ਆਰਟੀਓ ਸ਼ਿਮਲਾ ਵੱਲੋਂ ਉਸ ਦੇ ਨੰਬਰ ‘ਤੇ 27,500 ਰੁਪਏ ਦਾ ਚਲਾਨ ਭੇਜਿਆ ਗਿਆ ਸੀ। ਉਸ ਨੂੰ ਇਹ ਚਲਾਨ ਲੋਕ ਅਦਾਲਤ ਵਿੱਚ ਅਦਾ ਕਰਨ ਲਈ ਕਿਹਾ ਗਿਆ।