CIA arrests 3 : ਫਾਜ਼ਿਲਕਾ ਵਿਖੇ ਸੀਆਈਏ ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਵੱਲੋਂ ਤਿੰਨ ਭਰਾਵਾਂ ਨੂੰ 6 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜੋ ਪਾਕਿਸਤਾਨ ਤੋਂ ਹੈਰੋਇਨ ਲੈ ਕੇ ਵੇਚਦੇ ਸਨ। ਇਨ੍ਹਾਂ ਤਿੰਨ ਭਰਾਵਾਂ ‘ਚੋਂ ਦੋ ਭਾਰਤੀ ਫੌਜ ‘ਚ ਨੌਕਰੀ ਕਰਦੇ ਹਨ। ਫਾਜ਼ਿਲਕਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਧਵਨ ਸਿੰਘ, ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਵਾਸੀ ਟਾਹਲੀਵਾਲਾ (ਸਾਰੇ ਤਿੰਨੋਂ ਭਰਾ) ਹੈਰੋਇਨ ਵੇਚਣ ਲਈ ਫਾਜ਼ਿਲਕਾ ਆ ਰਹੇ ਹਨ।ਪੁਲਿਸ ਨੇ ਪਿੰਡ ਲੱਖੇ ਕੜਾਹੀਆ ਲਿੰਕ ਰੋਡ ‘ਤੇ ਬਾਈਕ ਸਵਾਰ ਤਿੰਨ ਭਰਾਵਾਂ ਨੂੰ ਇਕ ਕਿੱਲੋ ਹੈਰੋਇਨ ਨਾਲ ਕਾਬੂ ਕਰ ਲਿਆ।
ਤਫਤੀਸ਼ੀ ਟੀਮ ਨੇ ਮੁਲਜ਼ਮਾਂ ਦੇ ਇਸ਼ਾਰੇ ‘ਤੇ ਅੰਤਰਰਾਸ਼ਟਰੀ ਸਰਹੱਦ ਨੇੜੇ ਇਕ ਕਣਕ ਦੇ ਖੇਤ ਵਿਚੋਂ 5 ਕਿੱਲੋ ਹੈਰੋਇਨ ਹੋਰ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਧਵਨ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਫੌਜ ਵਿੱਚ ਸੀ ਅਤੇ ਛੁੱਟੀ ‘ਤੇ ਆਇਆ ਸੀ। ਹਰਜਿੰਦਰ ਸਿੰਘ ਸਿੱਖ ਰੈਜੀਮੈਂਟ ਚੰਡੀਗੜ੍ਹ ਵਿੱਚ ਤਾਇਨਾਤ ਸੀ ਜਦੋਂਕਿ ਸੁਖਵਿੰਦਰ ਸਿੰਘ ਨੈਸ਼ਨਲ ਰਾਈਫਲ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ। ਤਿੰਨੇ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ ਅਤੇ ਮੁਕਤਸਰ ਸਪਲਾਈ ਕਰਨ ਗਏ ਹੋਏ ਸਨ।