City Council draft : ਖਰੜ : ਨਗਰ ਕੌਂਸਲ ਖਰੜ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਉਸ ਸਮੇਂ ਸਥਿਤੀ ਖ਼ਰਾਬ ਹੋ ਗਈ ਜਦੋਂ ਮੀਟਿੰਗ ਹਾਲ ਵਿਚ ਕਾਂਗਰਸ ਤੇ ਅਕਾਲੀ ਦਲ ਤੇ ਆਜ਼ਾਦ ਉਮੀਦਵਾਰਾਂ ਵਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਅਮਨ ਕਾਨੂੰਨ ਦੀ ਸਥਿਤੀ ਨੂੰ ਵੇਖਦੇ ਹੋਏ ਚੋਣ ਕਨਵੀਨਰ ਤੇ ਐੱਸ. ਡੀ. ਐਮ. ਖਰੜ ਵਲੋਂ ਅਹੁਦੇਦਾਰਾਂ ਦੀ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਐੱਸ. ਡੀ. ਐਮ. ਖਰੜ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਵੀਡੀਓਗਰਾਫੀ ਕੀਤੀ ਗਈ ਹੈ, ਜਿਨ੍ਹਾਂ ਮੀਟਿੰਗ ਵਿਚ ਭੰਨਤੋੜ ਕੀਤੀ ਹੈ, ਉਨ੍ਹਾਂ ਦੇ ਖ਼ਿਲਾਫ਼ ਵੀਡੀਓਗਰਾਫ ਸਮੇਤ ਡੀ. ਐੱਸ. ਪੀ. ਖਰੜ ਨੂੰ ਭੇਜ ਕੇ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਦੀ ਅਗਲੀ ਮੀਟਿੰਗ 3 ਮਈ ਨੂੰ ਹੋਵੇਗੀ।
ਦੱਸਣਯੋਗ ਹੈ ਕਿ ਨਗਰ ਕੌਂਸਲ ਖਰੜ ਦੀ ਪ੍ਰਧਾਨਗੀ ਦੀ ਚੋਣ ਮੀਟਿੰਗ ਰੱਦ ਕੀਤੀ ਗਈ ਹੈ। Sdm ਖਰੜ ਵੱਲੋਂ ਲਾ ਇਨ ਆਡਰ ਨੂੰ ਵੇਖਦੇ ਲਿਆ ਇਹ ਫੈਸਲਾ ਗਿਆ ਹੈ। ਅਗਲੀ ਤਰੀਕ 3 ਮਈ ਰੱਖੀ ਗਈ ਹੈ। ਦੂਜੇ ਪਾਸੇ ਅਕਾਲੀ ਦਲ ਵੱਲੋਂ ਇਸ ਨੂੰ ਸਰਕਾਰ ਦੀ ਧੱਕੇ ਕਰਾਰ ਦਿੰਦੇ ਲੋਕਤੰਤਰ ਦਾ ਘਾਣ ਕਿਹਾ ਜਾ ਰਿਹਾ ਹੈ। ਇਸ ਮੋਕੇ ਅਕਾਲੀ ਦਲ ਦੀ ਸੀਨੀਅਰ ਲੀਡਰਸਿਪ , ਸਾਬਕਾ ਸਾਂਸਦ ਚੰਦੂਮਾਜਰਾ, ਚਰਨਜੀਤ ਸਿੰਘ ਬਰਾੜ, ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਮੋਜੂਦ ਰਹੇ।
ਖਰੜ ਨਗਰ ਕੌਂਸਲ ਦੀ ਚੋਣ ਦੋ ਮਹੀਨਿਆਂ ਬਾਅਦ ਹੋ ਰਹੀ ਸੀ। ਮੋਹਾਲੀ ਨਗਰ ਨਿਗਮ ਸਮੇਤ ਸੱਤ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਐਲਾਨੇ ਗਏ ਸਨ। 7 ਸਿਟੀ ਕੌਂਸਲਾਂ ਵਿਚੋਂ ਦੋ ਵਿਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਨਈਗਾਓਂ ਅਤੇ ਖਰੜ ਨਗਰ ਕੌਂਸਲ ਦੀਆਂ ਸਭ ਤੋਂ ਵੱਧ ਸੀਟਾਂ ਅਕਾਲੀ ਦਲ ਨੇ ਜਿੱਤੀਆਂ ਹਨ। ਬਨੂੜ ਮਿਊਂਸਪਲ ਕੌਂਸਲਾਂ ਦੇ ਜ਼ੀਰਕਪੁਰ, ਡੇਰਾਬਸੀ, ਕੁਰਾਲੀ, ਵਿੱਚ ਪ੍ਰਧਾਨ ਚੁਣੇ ਗਏ ਹਨ। ਜਦੋਂ ਕਿ ਬਾਕੀ ਕੰਮ ਚਲ ਰਿਹਾ ਹੈ।