Clear air in Chandigarh : ਚੰਡੀਗੜ੍ਹ ਸ਼ਹਿਰ ਵਿਚ ਏਅਰ ਕੁਆਲਿਟੀ ਵਿਚ ਕਾਫ਼ੀ ਸੁਧਾਰ ਹੋਇਆ ਹੈ। ਸ਼ਹਿਰ ਵਿਚ ਹਵਾ ਪ੍ਰਦੂਸ਼ਣ ਦੀ ਸਥਿਤੀ ਪਹਿਲਾਂ ਨਾਲੋਂ ਬਹੁਤ ਵਧੀਆ ਹੈ ਅਤੇ ਬੁੱਧਵਾਰ ਨੂੰ ਸ਼ਹਿਰ ਵਿਚ ਹਵਾ ਸਾਫ ਹੈ। ਸ਼ਹਿਰ ਦਾ ਏਕਿਊਆਈ ਲਗਭਗ 100 ਤੱਕ ਆ ਗਿਆ ਹੈ। ਪੰਚਕੂਲਾ ਵਿੱਚ ਪ੍ਰਦੂਸ਼ਣ ਦੀ ਸਥਿਤੀ ਵਿੱਚ ਵੀ ਸੁਧਾਰ ਹੋਇਆ ਹੈ। ਇਸਦੇ ਨਾਲ ਹੀ ਜਲੰਧਰ ਅਤੇ ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਥਿਤੀ ਵਿੱਚ ਪਹਿਲਾਂ ਦੇ ਮੁਕਾਬਲੇ ਸੁਧਾਰ ਹੋਇਆ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਪ੍ਰਦੂਸ਼ਿਤ ਹਵਾ ਹੁਣ ਸਾਫ਼ ਹੋ ਗਈ ਹੈ ਅਤੇ ਦੁਬਾਰਾ ਸਾਹ ਲੈਣ ਦੇ ਯੋਗ ਹੈ। ਚੰਡੀਗੜ੍ਹ ਵਿਚ ਹਵਾ ਦੀ ਬਿਹਤਰ ਗੁਣਵੱਤਾ ਕਾਰਨ ਲੋਕ ਬਹੁਤ ਰਾਹਤ ਮਹਿਸੂਸ ਕਰ ਰਹੇ ਹਨ। ਸ਼ਹਿਰ ਦਾ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) ਨਿਰੰਤਰ ਸੁਧਰ ਰਿਹਾ ਹੈ। ਯੂਟੀ ਦਾ ਏਕਿਊਆਈ ਬੁੱਧਵਾਰ 116 ਦਰਜ ਕੀਤਾ ਗਿਆ ਸੀ, ਜਦੋਂਕਿ 10 ਦਿਨ ਪਹਿਲਾਂ ਇਹ 203 ਹੋ ਗਿਆ ਸੀ।
ਹੁਣ ਇਹ ਗਿਰਾਵਟ ਜਾਰੀ ਹੈ, ਜੋ ਸ਼ਹਿਰ ਲਈ ਰਾਹਤ ਦੀ ਖ਼ਬਰ ਹੈ। ਅਜਿਹੀ ਸਥਿਤੀ ਵਿੱਚ ਇਸ ਹਵਾ ਨੂੰ ਹੁਣ ਸ਼ਹਿਰ ਵਿੱਚ ਸਾਹ ਲਿਆ ਜਾ ਸਕਦਾ ਹੈ, ਜਦੋਂਕਿ ਪਹਿਲਾਂ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਇਹ ਮੁਸ਼ਕਲ ਸੀ। ਪੰਚਕੂਲਾ ਦਾ ਏਕਿਊਆਈ 151 ਦਰਜ ਕੀਤਾ ਗਿਆ ਸੀ। ਜਦੋਂ ਕਿ ਇਹ ਵੱਧ ਕੇ 250 ਹੋ ਗਈ ਸੀ। ਹਾਲਾਂਕਿ ਪੰਚਕੂਲਾ ਦਾ ਏਕਿਊਆਈ ਅਜੇ ਵੀ ਤਸੱਲੀਬਖਸ਼ ਨਹੀਂ ਹੈ। ਇਸ ਸਮੇਂ ਇਹ ਮਾੜੀ ਸਥਿਤੀ ਵਿਚ ਹੈ, ਪਰ ਪਹਿਲਾਂ ਦੇ ਮੁਕਾਬਲੇ ਇਹ ਵੀ ਸੁਧਰੀ ਹੈ। ਮੋਹਾਲੀ ਵਿਚ ਹਵਾ ਦੀ ਕੁਆਲਿਟੀ ਵੀ ਇਹੀ ਹੈ।
ਉਥੇ ਹੀ ਜਲੰਧਰ ਵਿੱਚ ਏਕਿਊਆਈ 212, ਲੁਧਿਆਣਾ ’ਚ 241 ਅਤੇ ਪਟਿਆਲਾ ’ਚ 165 ਦਰਜ ਕੀਤਾ ਗਿਆ। ਇਨ੍ਹਾਂ ਸ਼ਹਿਰਾਂ ਵਿੱਚ ਵੀ ਲਗਾਤਾਰ ਗਿਰਾਵਟ ਹੋ ਰਹੀ ਹੈ। ਹਰਿਆਣਾ ਦੇ ਸ਼ਹਿਰਾਂ ਅੰਬਾਲਾ ਦਾ ਏਕਿਊਆਈ 277, ਕੁਰੂਕਸ਼ੇਤਰ 279 ਅਤੇ ਕਰਨਾਲ ਦਾ 179 ਦਜ ਕੀਤਾ ਗਿਆ। ਉਥੇ ਗੱਲ ਦਿੱਲੀ ਐਨਸੀਆਈ ਦੀ ਕਰੀਏ ਤਾਂ ਇਥੇ ਅਜੇ ਵੀ ਸਥਿਤੀ ਖਰਾਬ ਹੈ। ਨਵੀਂ ਦਿੱਲੀ ਦਾ ਬੁੱਧਵਾਰ ਨੂੰ ਏਕਿਊਆਈ 383, ਫਰੀਦਾਬਾਦ 335, ਗੁਰੂਗ੍ਰਾਮ ਦਾ 306 ਅਤੇ ਨੋਇਡਾ ਦਾ 384 ਦਰਜ ਕੀਤਾ ਗਿਆ। ਹਾਲਾਂਕਿ ਪਹਿਲਾਂ ਇਨ੍ਹਾਂ ਸ਼ਹਿਰਾਂ ਦਾ ਏਕਿਊਆਈ 500 ਨੂੰ ਵੀ ਪਾਰ ਕਰ ਗਿਆ ਸੀ, ਅਜਿਹੇ ਵਿੱਚ ਇਸ ’ਚ ਵੀ ਗਿਰਾਵਟ ਆਈ ਹੈ।