CM Khattar’s big : ਗੁਰੂਗ੍ਰਾਮ : ਕਾਂਗਰਸ ਪਾਰਟੀ ਹਰਿਆਣੇ ‘ਚ ਆਉਣ ਵਾਲੇ ਬਜਟ ਸੈਸ਼ਨ ਵਿੱਚ ਮਨੋਹਰ ਲਾਲ ਖੱਟਰ ਦੀ ਸਰਕਾਰ ਖ਼ਿਲਾਫ਼ ਬੇਭਰੋਸੇਗੀ ਮਤਾ ਲਿਆਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ਦੇ ਅਵਿਸ਼ਵਾਸ ਪ੍ਰਸਤਾਵ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਅਵਿਸ਼ਵਾਸ ਪ੍ਰਸਤਾਵ ਲਿਆਉਣ ਦਾ ਅਧਿਕਾਰ ਹੈ। ਵਿਰੋਧੀ ਧਿਰ ਜਦੋਂ ਵੀ ਚਾਹੇ ਕੋਈ ਵਿਸ਼ਵਾਸ-ਪ੍ਰਸਤਾਵ ਲਿਆ ਸਕਦੀ ਹੈ। ਇਸਦੇ ਲਈ ਉਹ ਅਜ਼ਾਦ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਸਾਡੀ ਸਰਕਾਰ ਹਰਿਆਣਾ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਹ ਪੰਜ ਸਾਲਾਂ ਤੱਕ ਰਹੇਗੀ। ਖੱਟਰ ਨੇ ਕਿਹਾ ਕਿ ਕਾਨੂੰਨ ਬਦਲਣ ਅਤੇ ਯੂ ਪੀ ਦੀ ਤਰਜ਼ ‘ਤੇ ਸ਼ਰਾਰਤੀ ਅਨਸਰਾਂ ਨੂੰ ਨੁਕਸਾਨ ਪਹੁੰਚਾਉਣ ਵਰਗੇ ਕਾਨੂੰਨਾਂ ਨੂੰ ਲਿਆਉਣ ਲਈ ਵੀ ਸਮੀਖਿਆ ਕੀਤੀ ਜਾ ਰਹੀ ਹੈ।
ਬਜਟ ਸੈਸ਼ਨ ‘ਤੇ ਗੱਲਬਾਤ ਕਰਦਿਆਂ ਸੀ.ਐੱਮ ਖੱਟਰ ਨੇ ਕਿਹਾ ਕਿ ਇਸ ਦੇ ਲਈ ਸਾਰੇ ਸੈਕਟਰਾਂ ਦੇ ਨੁਮਾਇੰਦਿਆਂ ਨਾਲ ਪੱਤਰ ਵਿਹਾਰ ਰਾਹੀਂ ਸੁਝਾਅ ਲਏ ਜਾ ਰਹੇ ਹਨ। ਸਿੱਖਿਆ, ਦਵਾਈ, ਸਵੈ-ਨਿਰਭਰਤਾ ਨੂੰ ਬਜਟ ਵਿਚ ਪੂਰੀ ਜਗ੍ਹਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਗ੍ਰੀਵੈਂਸ ਕਮੇਟੀ ‘ਚ ਸ਼ਿਕਾਇਤਕਰਤਾ ਨੂੰ ਕੱਢੇ ਜਾਣ ‘ਤੇ ਖੱਟਰ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਮਾਮਲੇ ਵਿਚ ਸ਼ਿਕਾਇਤਕਰਤਾ ਚਾਹੁੰਦਾ ਹੈ ਕਿ ਉਸ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਸ਼ਿਕਾਇਤਕਰਤਾ ਨੂੰ ਮਨਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ।
ਖੱਟਰ ਨੇ ਕਿਹਾ ਕਿ ਇਸ ਵਾਰ ਦਾ ਬਜਟ ਸਿੱਖਿਆ ਅਤੇ ਮੈਡੀਕਲ ਬਜਟ ਵੱਲ ਵਿਸ਼ੇਸ਼ ਧਿਆਨ ਦੇਵੇਗਾ ਅਤੇ ਇਨ੍ਹਾਂ ਦੋਵਾਂ ਸੈਕਟਰਾਂ ਦੇ ਬਜਟ ਵਿੱਚ ਵਾਧਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਧਰਮ ਬਦਲਾਅ ਤੇ ਯੂ. ਪੀ. ਦੀ ਤਰਜ ‘ਤੇ ਦੰਗਾਈਆਂ ਤੋਂ ਨੁਕਸਾਨ ਵਸੂਲੇ ਜਾਣ ਸਬੰਧੀ ਕਾਨੂੰਨ ਬਣਾਏ ਜਾਣ ‘ਤੇ ਸੀ. ਐੱਮ. ਖੱਟਰ ਨੇ ਕਿਹਾ ਕਿ ਦੋਵੇਂ ਕਾਨੂੰਨਾਂ ‘ਤੇ ਮਾਹਿਰਾਂ ਦੀ ਰਾਏ ਲੈਣ ਤੋਂ ਬਾਅਦ ਹੀ ਕਾਨੂੰਨ ਬਣਾਉਣ ‘ਤੇ ਵਿਚਾਰ ਕੀਤਾ ਜਾਵੇਗਾ।