ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਮਹਿਲਾ ਯਾਤਰੀ ਦੇ ਸਮੋਸੇ ‘ਚ ਕਾਕਰੋਚ ਮਿਲਿਆ। ਮਹਿਲਾ ਯਾਤਰੀ ਨੇ ਇਸ ਦੀ ਸ਼ਿਕਾਇਤ ਏਅਰਪੋਰਟ ਅਥਾਰਟੀ ਨੂੰ ਕੀਤੀ ਹੈ। ਫਿਲਹਾਲ ਅਥਾਰਟੀ ਨੇ ਵਿਕਰੇਤਾ ਨੂੰ ਨੋਟਿਸ ਜਾਰੀ ਕਰਕੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਇਹ ਮਾਮਲਾ 14 ਅਕਤੂਬਰ ਦਾ ਹੈ। ਹੈਰਾਨੀ ਦੀ ਗੱਲ ਹੈ ਕਿ ਔਰਤ ਤੋਂ ਦੋ ਸਮੋਸੇ ਦੇ 190 ਰੁਪਏ ਲਏ ਗਏ ਸਨ।
ਜਾਣਕਾਰੀ ਮੁਤਾਬਕ 14 ਅਕਤੂਬਰ ਨੂੰ ਇਕ ਲੜਕੀ ਨੇ ਚੰਡੀਗੜ੍ਹ ਤੋਂ ਅਹਿਮਦਾਬਾਦ ਲਈ ਫਲਾਈਟ ਲੈਣੀ ਸੀ। ਇਸ ਦੌਰਾਨ ਮਹਿਲਾ ਨੇ ਏਅਰਪੋਰਟ ‘ਤੇ ਇਕ ਦੁਕਾਨ ਤੋਂ 190 ਰੁਪਏ ਵਿਚ ਦੋ ਸਮੋਸੇ ਖਰੀਦੇ। ਜਿਵੇਂ ਹੀ ਉਸ ਨੇ ਸਮੋਸੇ ਖਾਣਾ ਸ਼ੁਰੂ ਕੀਤਾ ਤਾਂ ਦੇਖਿਆ ਕਿ ਉਸ ਵਿਚ ਕਾਕਰੋਚ ਸੀ।
ਇਹ ਵੀ ਪੜ੍ਹੋ : ਮੋਗਾ ‘ਚ ਦੁਸਹਿਰਾ ‘ਤੇ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ, ਸਵੇਰੇ 9 ਤੋਂ 2 ਵਜੇ ਤੱਕ ਹੀ ਰਹਿਣਗੇ ਕਾਰਜਸ਼ੀਲ
ਉਸ ਨੇ ਇਸ ਦੀ ਸ਼ਿਕਾਇਤ ਵਿਕਰੇਤਾ ਨੂੰ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਬਾਅਦ ਵਿੱਚ ਲੜਕੀ ਨੇ ਏਅਰਪੋਰਟ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਯਾਤਰੀ ਨੇ ਏਅਰਪੋਰਟ ਅਥਾਰਟੀ ਦੇ ਸੀਈਓ ਰਾਕੇਸ਼ ਰੰਜਨ ਸਾਹ ਨੂੰ ਈ-ਮੇਲ ਰਾਹੀਂ ਸ਼ਿਕਾਇਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: