ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਗੋਲੀਬਾਰੀ ਹੋਈ ਸੀ। ਫਿਲਹਾਲ ਪੁਲਿਸ ਅਤੇ ਨਿਹੰਗਾਂ ਵਿਚ ਸਹਿਮਤੀ ਮਗਰੋਂ ਇਹ ਵਿਵਾਦ ਸੁਲਝ ਗਿਆ ਹੈ। ਇਹ ਗਲਬਾਤ ਤਕਰੀਬਨ ਦੋ ਘੰਟੇ ਚੱਲੀ। ਇਹ ਜਾਣਕਾਰੀ ADGP ਕ੍ਰਾਈਮ ਗੁਰਿੰਦਰ ਢਿੱਲੋਂ ਵੱਲੋਂ ਦਿੱਤੀ ਗਈ ਹੈ।
ਬੁੱਢਾ ਦਲ ਦੇ ਦੋ ਧੜੇ ਬਣੇ ਹੋਏ ਹਨ। ਇਨ੍ਹਾਂ ਵਿੱਚ ਗੁਰਦੁਆਰਾ ਅਕਾਲ ਬੁੰਗਾ ‘ਤੇ ਕਬਜ਼ਾ ਲੈਣ ਨੂੰ ਕੇ ਪਿਛਲੇ ਕਈ ਸਾਲਾਂ ਤੋਂ ਖਿੱਚੋਤਾਣ ਚੱਲਦੀ ਆ ਰਹੀ ਸੀ। ਦੋ-ਤਿੰਨ ਦਿਨ ਤੋਂ ਸੁਲਤਾਨਪੁਰ ਵਿੱਚ ਫਿਰ ਦੋਵੇਂ ਧੜੇ ਸਰਗਰਮ ਸਨ। ਸੀਨੀਅਰ ਪੁਲਿਸ ਅਧਿਕਾਰੀਆਂ ਤੇ ਨਿਹੰਗ ਸਿੰਘ ਵਿਚਾਲੇ ਲੰਬੀ ਗੱਲਬਾਤ ਤੋਂ ਬਾਅਦ ਸਹਿਮਤੀ ਬਣ ਗਈ ਹੈ। ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਨਿਹੰਗ ਸਿੰਘ ਵੀ ਮਸਲੇ ਦੇ ਹੱਲ ਲਈ ਸਹਿਮਤ ਹੋ ਗਏ ਹਨ।
ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ‘ਤੋਂ ਨਿਹੰਗ ਸਿੰਘ ਆਪਣਾ ਸਾਮਾਨ ਚੁੱਕ ਰਹੇ ਹਨ ਤੇ ਗੁਰੂ ਘਰ ਨੂੰ ਖਾਲੀ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਾਮਲੇ ਵਿਚ 145 ਦੀ ਕਾਰਵਾਈ ਲਾਗੂ ਹੋ ਰਹੀ। 145 ਦੇ ਤਹਿਤ ਇਸ ਜਗ੍ਹਾ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਰਸੀਵਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, ਨ.ਸ਼ਾ ਤਸ.ਕਰ ਦੀ 1.22 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ( ਨਿਹੰਗ ਸਿੰਘਾਂ ਦੀ ਛਾਉਣੀ) ਵਿਖੇ ਗੋਲੀ ਚੱਲਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ 5 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਹ ਘਟਨਾ ਅੱਜ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਜ਼ਿਲਾ ਕਪੂਰਥਲਾ ਵਜੋ ਹੋਈ।
ਵੀਡੀਓ ਲਈ ਕਲਿੱਕ ਕਰੋ : –