Corona rage continues : ਜਿਲ੍ਹਾ ਜਲੰਧਰ ਵਿਖੇ ਬੀਤੇ ਵੀਰਵਾਰ ਕੋਰੋਨਾ ਦੇ 130 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ‘ਚੋਂ 8 ਬਾਹਰੀ ਜਿਲ੍ਹਿਆਂ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 5 ਲੋਕਾਂ ਨੇ ਕੋਰੋਨਾ ਕਾਰਨ ਦਮ ਵੀ ਤੋੜਿਆ। ਮ੍ਰਿਤਕਾਂ ‘ਚੋਂ 3 ਦਾ ਇਲਾਜ ਪ੍ਰਾਈਵੇਟ ਹਸਪਤਾਲ ਤੇ 2 ਦਾ ਸਿਵਲ ਹਸਪਤਾਲ ‘ਚ ਚੱਲ ਰਿਹਾ ਸੀ। ਸਾਰੇ ਆਈ. ਸੀ. ਯੂ. ‘ਚ ਭਰਤੀ ਸੀ। ਜਲੰਧਰ ‘ਚ ਕੱਲ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 16576 ਤੱਕ ਪੁੱਜ ਗਈ ਹੈ ਤੇ ਮ੍ਰਿਤਕਾਂ ਦਾ ਅੰਕੜਾ 517 ਹੋ ਗਿਆ ਹੈ।
ਸੂਬਾ ਸਰਕਾਰ ਵੱਲੋਂ ਸਕੂਲ ਤੇ ਕਾਲਜ ਖੋਲ੍ਹ ਦਿੱਤੇ ਗਏ ਹਨ ਤੇ ਹੁਣ ਕਾਲਜ ਤੇ ਯੂਨੀਵਰਸਿਟੀ ਦੇ ਟੀਚਰਾਂ ਸਮੇਤ 10 ਸਟਾਫ ਮੈਂਬਰ ਸ਼ਾਮਲ ਹਨ ਜੋ ਕੋਰੋਨਾ ਪਾਜੀਟਿਵ ਪਾਏ ਗਏ ਹਨ। ਕੋਰੋਨਾ ਦੇ ਵੱਧੇ ਕੇਸਾਂ ਕਾਰਨ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ ਬਣੇ ਲੈਵਲ-2 ਵਾਰਡਾਂ ‘ਚ ਮਰੀਜ਼ਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ 8 ਦਿਨਾਂ ‘ਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ 392 ਮਰੀਜ਼ਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ ਜਿਲ੍ਹੇ ‘ਚ 841 ਹੋ ਗਈ ਹੈ। ਜਿਲ੍ਹਾ ਪਰਿਵਾਰ ਕਲਿਆਣ ਅਫਸਰ ਡਾ. ਰਮਨ ਗੁਪਤਾ ਨੇ ਕਿਹਾ ਕਿ ਜੈਮਲ ਨਗਰ ‘ਚ ਰਹਿਣ ਵਾਲੇ 23 ਸਾਲ ਦੇ ਕਰਮਜੀਤ ਸਿੰਘ ਦੀ ਵੀਰਵਾਰ ਨੂੰ ਮੌਤ ਹੋ ਗਈ, ਉਹ ਹਾਈਪੋਕਸੀਆ ਤੋਂ ਪੀੜਤ ਸੀ। ਉਸ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਹੋ ਰਹੀ ਸੀ।
ਸਿਵਲ ਹਸਪਤਾਲ ਦੇ ਮੈਡੀਸਨ ਸਪੈਸ਼ਲਿਸਟ ਡਾ. ਤਰਸੇਮ ਲਾਲ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਕੋਰੋਨਾ ਦੀ ਪੁਸ਼ਟੀ ਹੋ ਰਹੀ ਹੈ ਉਹ ਸਿਰਫ 5 ਤੋਂ 7 ਦਿਨ ਹੀ ਘਰ ‘ਚ ਬੈਠ ਰਿਹਾ ਹੈ। ਇਸ ਤੋਂ ਬਾਅਦ ਪ੍ਰਵਾਹ ਕਰਨਾ ਬੰਦ ਕਰ ਦਿੰਦਾ ਹੈ ਜਦੋਂ ਕਿ ਇੰਫੈਕਟਿਡ ਵਿਅਕਤੀ ਦੀ ਪੁਸ਼ਟੀ ਦੇ 10 ਦਿਨ ਬਾਅਦ ਲੱਛਣ ਆਉਂਦੇ ਹਨ। ਜਦੋਂ ਤੱਕ ਲੱਛਣ ਵਿਕਸਿਤ ਹੋ ਜਾਂਦੇ ਹਨ ਅਤੇ ਇੰਫੈਕਸ਼ਨ ਸਰੀਰ ‘ਚ ਵੱਧ ਜਾਂਦਾ ਹੈ। ਬੀਤੇ 10 ਦਿਨਾਂ ‘ਚ 394 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। ਜਿਲ੍ਹੇ ‘ਚ ਲੈਵਲ-2 ਦੇ ਕੁੱਲ 939 ਆਕਸੀਜਨ ਪਾਈਪ ਲਾਈਨ ਯੁਕਤ ਬੈੱਡ ਹਨ ਜਿਨ੍ਹਾਂ ‘ਤੇ 120 ਮਰੀਜ਼ ਮਤਲਬ 12 ਫੀਸਦੀ ਬੈੱਡ ਫੁੱਲ ਹਨ। ਉਥੇ ਲੈਵਲ-3 ਦੇ ਕੁੱਲ 314 ਬੈੱਡਾਂ ‘ਚੋਂ 78 ਮਤਲਬ 24 ਫੀਸਦੀ ਮਰੀਜ਼ ਦਾਖਲ ਹਨ।
ਇਹ ਵੀ ਦੇਖੋ : ਪਤੀ ਦੀ ਬਰਸੀ ‘ਤੇ ਚੁੱਕਿਆ ਖੌਫਨਾਕ ਕਦਮ, ਪੁੱਤਰ ਨੂੰ Video Call ਕਰਕੇ ਸਾਹਮਣੇ ਕੀਤੀ ਖੁਦਕੁਸ਼ੀ