Corona Vaccination of : ਪੰਜਾਬ ‘ਚ ਆਏ ਦਿਨ ਕੋਰੋਨਾ ਦੇ ਕੇਸ ਵਧ ਰਹੇ ਹਨ। ਹਰੇਕ ਜਿਲ੍ਹੇ ‘ਚ ਵੱਡੀ ਗਿਣਤੀ ‘ਚ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ। ਇਸੇ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਿਵਲ ਸਕੱਤਰੇਤ ਮੁਲਾਜ਼ਮਾਂ ਦੀ 1 ਅਪ੍ਰੈਲ ਨੂੰ ਕੋਰੋਨਾ ਵੈਕਸੀਨੇਸ਼ਨ ਕਰਵਾਈ ਜਾਵੇਗੀ।ਇਸ ਲਈ ਕੈਂਪ ਲਗਾਇਆ ਜਾ ਰਿਹਾ ਹੈ। ਸਕੱਤਰੇਤ ਵਿਖੇ ਤਾਇਨਾਤ ਸਾਰੇ ਸਮੂਹ ਅਧਿਕਾਰੀ, ਕਰਮਚਾਰੀ ਜੋ ਵੀ ਟੀਕਾ ਲਗਵਾਉਣਾ ਚਾਹੁੰਦੇ ਹਨ ਉਹ ਆਪਣਾ ਨਾਂ, ਅਹੁਦਾ, ਵਿਭਾਗ, ਬ੍ਰਾਂਚ ਤੇ ਮੋਬਾਈਲ ਨੰਬਰ ਲਿਖਤੀ ਰੂਪ ‘ਚ ਜਾਂ ਈ-ਮੇਲ ਰਾਹੀਂ ਮਿਤੀ 31.3.2021 ਨੂੰ 11 ਵਜੇ ਤਕ ਰਜਿਸਟਰ ਕਰਵਾ ਸਕਦੇ ਹਨ।
ਪੰਜਾਬ ਦੀਆਂ ਸਾਰੀਆਂ ਲੈਬਾਂ ਅਤੇ ਹਸਪਤਾਲ ਸਿਵਲ ਸਰਜਨ ਆਫ਼ਿਸ ਨਾਲ ਕੋਰੋਨਾ ਸੰਕਰਮਣ ਬਾਰੇ ਜਾਣਕਾਰੀ ਸਾਂਝੇ ਕਰਨਗੇ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਕੋਵਿਡ -19 ਦੇ ਹਰ ਕੇਸ ਦਾ ਸਹੀ ਇਲਾਜ ਕੀਤਾ ਜਾਵੇ ਅਤੇ ਲੋਕਾਂ ਦੇ ਹਿੱਤ ਵਿਚ ਵਾਇਰਸ ਦੇ ਫੈਲਣ ਦੀ ਕੜੀ ਨੂੰ ਤੋੜਿਆ ਜਾਵੇ ਅਤੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਇਆ ਜਾਵੇ।