Corona vaccine arrives in Chandigarh : ਚੰਡੀਗੜ੍ਹ : ਕੋਰੋਨਾ ਮਹਾਮਾਰੀ ਨਾਲ ਲੜਨ ਲਈ ਸੀਰਮ ਇੰਸਟੀਚਿਊਟ ਇੰਡੀਆ ਵੱਲੋਂ ਬਣਾਈ ਵੈਕਸੀਨ ਕੋਵਿਸ਼ਿਲਡ ਦੀ ਪਹਿਲੀ ਖੇਪ ਮੰਗਲਵਾਰ ਨੂੰ ਪੰਜਾਬ ਪਹੁੰਚੀ। ਇਹ ਖੇਪ ਦੁਪਹਿਰ 1 ਵਜੇ ਦੇ ਕਰੀਬ ਮੁਹਾਲੀ ਦੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ। ਪੰਜਾਬ ਲਈ ਇਸ ਵਿੱਚ 2.04 ਲੱਖ ਖੁਰਾਕਾਂ ਹਨ।
ਚੰਡੀਗੜ੍ਹ ਅਤੇ ਪੰਜਾਬ ਦੀ ਟੀਮ ਨੇ ਇਸ ਨੂੰ ਲਿਆ। ਚੰਡੀਗੜ੍ਹ ਤੋਂ ਆਈ ਕੋਵਿਡ ਟੀਕਾ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ-16 ਵਿਖੇ ਵੈਕਸੀਨ ਸਟੋਰੇਜ ਰੂਮ ਵਿੱਚ ਜਦਕਿ ਪੰਜਾਬ ਦੀ ਵੈਕਸੀਨ ਸੈਕਟਰ-24 ਵਿੱਚ ਸਟੋਰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪੁਣੇ ਤੋਂ ਵਿਸ਼ੇਸ਼ ਫਲਾਈਟਾਂ 56.5 ਲੱਖ ਵੈਕਸੀਨ ਦੀ ਡੋਜ਼ ਦਿੱਲੀ, ਚੇਨਈ, ਕੋਲਕਾਤਾ, ਗੁਹਾਟੀ, ਸ਼ਿਲਾਂਗ, ਅਹਿਮਦਾਬਾਦ, ਹੈਦਰਾਬਾਦ, ਵਿਜੇਵਾੜਾ, ਭੁਵਨੇਸ਼ਵਰ, ਪਟਨਾ, ਬੰਗਲੁਰੂ, ਲਖਨਊ ਅਤੇ ਚੰਡੀਗੜ੍ਹ ਪਹੁੰਚੀਆਂ ਹਨ।
ਅੱਜ ਜੋ ਟੀਕੇ ਪਹੁੰਚੇ ਹਨ ਉਹ ਪੰਜਾਬ ਅਤੇ ਚੰਡੀਗੜ੍ਹ ਲਈ ਹਨ। ਭਲਕੇ ਤੋਂ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵੈਕਸੀਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਿਹਤ ਵਿਭਾਗ ਨੇ ਤਿਆਰੀ ਆਰੰਭ ਕਰ ਦਿੱਤੀ ਹੈ। ਪੰਜਾਬ ਵਿਚ ਪਹਿਲੇ ਪੜਾਅ ਵਿਚ 1.60 ਲੱਖ ਫਰੰਟਲਾਈਨਰ ਟੀਕੇ ਲਗਾਏ ਜਾਣੇ ਹਨ। ਇਹ 16 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਪੰਜਾਬ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ 2.4 ਲੱਖ ਟੀਕੇ ਆ ਚੁੱਕੇ ਹਨ। ਅੱਜ ਇਸ ਨੂੰ ਸੈਕਟਰ-24 ਸਟੋਰ ਵਿਚ ਰੱਖਿਆ ਜਾਵੇਗਾ। ਇਸ ਨੂੰ ਕੱਲ ਤੋਂ ਸਾਰੇ 22 ਜ਼ਿਲ੍ਹਿਆਂ ਵਿੱਚ ਵੰਡਿਆ ਜਾਵੇਗਾ।