ਪੰਜਾਬ ਦੇ ਇੱਕ ਸਾਈਕਲ ਮਕੈਨਿਕ ਦੀ ਧੀ ਨੇ ਮਹਿਲਾ ‘ਡਰੋਨ ਇੰਸਟਰਕਟਰ’ ਬਣ ਕੇ ਮਾਣ ਵਧਾਇਆ ਹੈ। ਅਮਲੋਹ ਦੇ ਵਾਰਡ ਨੰਬਰ 12 ਦੀ ਮਨਪ੍ਰੀਤ ਕੌਰ ਪੰਜਾਬ ਦੀ ਪਹਿਲੀ ਡਰੋਨ ਇੰਸਟਰਕਟਰ ਬਣ ਗਈ ਹੈ। ਉਸ ਦੇ ਪਿਤਾ ਬਲਜੀਤ ਸਿੰਘ ਸਾਈਕਲ ਰਿਪੇਅਰ ਦਾ ਕੰਮ ਕਰਦੇ ਹਨ ਜਿਸ ਨੇ ਸਖ਼ਤ ਮਿਹਨਤ ਕਰ ਕੇ ਅਪਣੀ ਬੇਟੀ ਦੀ ਪੜ੍ਹਾਈ ਵਿਚ ਕਮੀ ਨਹੀਂ ਆਉਣ ਦਿਤੀ ਜਦਕਿ ਉਸ ਦੀ ਹੋਣਹਾਰ ਬੇਟੀ ਨੇ ਕੁੱਝ ਬਣ ਕੇ ਵਿਖਾਉਣ ਦੀ ਇੱਛਾ ’ਤੇ ਜਜ਼ਬੇ ਨਾਲ ਇਹ ਮੁਕਾਮ ਹਾਸਲ ਕੀਤਾ।
ਮਨਪ੍ਰੀਤ ਨੇ ਦਸਿਆ ਕਿ ਉਹ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ’ਚੋਂ ਪ੍ਰੀਖਿਆ ਪਾਸ ਕਰ ਕੇ ਮਹਿਲਾ ਡਰੋਨ ਇੰਸਟਰਕਟਰ ਬਣੀ ਹੈ ਅਤੇ ਹੁਣ ਉਹ ਪੁਣੇ ਦੀ ਇਕ ਕੰਪਨੀ ’ਚ ਡਰੋਨ ਇੰਸਟਰਕਟਰ ਵਜੋਂ ਕੰਮ ਕਰ ਰਹੀ ਹੈ। ਇਸ ਦੇ ਨਾਲ ਉਹ ਵਿਦਿਆਰਥੀਆਂ ਨੂੰ ਡਰੋਨ ਪਾਇਲਟ ਦੀ ਸਿਖਲਾਈ ਵੀ ਦਿੰਦੀ ਹੈ। ਉਸ ਨੇ ਕਿਹਾ ਕਿ ਉਹ ਅਪਣੇ ਮਾਪਿਆਂ ਵਲੋਂ ਦਿਤੇ ਸਹਿਯੋਗ ਦੀ ਬਦੌਲਤ ਹੀ ਇਥੇ ਤਕ ਪਹੁੰਚੀ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਈਮਾਨਦਾਰੀ ਨਾਲ ਅਪਣਾ ਕੰਮ ਜਾਰੀ ਰਖੇਗੀ।
ਇਹ ਵੀ ਪੜ੍ਹੋ : ਭਾਰਤ ਸਰਕਾਰ ਦਾ ਵੱਡਾ ਫੈਸਲਾ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ
ਉਸ ਨੇ ਹੋਰ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੇਟੀ ਅਤੇ ਬੇਟੇ ਵਿਚ ਫ਼ਰਕ ਨਾ ਰਖਦੇ ਹੋਏ ਅਪਣੀਆਂ ਧੀਆਂ ਨੂੰ ਅੱਗੇ ਵਧਾਉਣ ਲਈ ਸਹਿਯੋਗ ਦੇਣ। ਇਸ ਮੌਕੇ ਰਿਟ. ਨਹਿਰੀ ਅਫ਼ਸਰ ਹਰਚੰਦ ਸਿੰਘ, ਪ੍ਰਧਾਨ ਰਣਜੀਤ ਸਿੰਘ ਬੱਬੂ, ਹੰਸ ਰਾਜ ਮਾਹੀ, ਹਰਵਿੰਦਰ ਕੌਰ, ਹਰੀ ਸਿੰਘ, ਚਰਨਜੀਤ ਸਿੰਘ, ਜਸਵੀਰ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਕੁਲਦੀਪ ਸਿੰਘ, ਸ਼ਿੰਦਰਪਾਲ ਸਿੰਘ ਅਤੇ ਬਬੀ ਸਿੰਘ ਆਦਿ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish