ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਇਸਰਾਣਾ ਉਪ ਮੰਡਲ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਹਾਦਸੇ ਤੋਂ ਬਾਅਦ ਦੋਸ਼ੀ ਪੰਜਾਬ ਦੇ ਪਟਿਆਲਾ ਨੰਬਰ ਵਾਲੀ ਗੱਡੀ ਨੂੰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਏ। ਮ੍ਰਿਤਕ ਦਾ ਵਿਆਹ 3 ਮਹੀਨੇ ਪਹਿਲਾਂ ਹੀ ਹੋਇਆ ਸੀ।
ਮ੍ਰਿਤਕ ਦੀ ਪਛਾਣ ਰਮੇਸ਼ ਸੈਦਾ (26) ਵਾਰਡ 6, ਸੁਰਮਾ ਕਿਸ਼ਨਪੁਰ ਜ਼ਿਲ੍ਹਾ ਸਨਹਰਸਾ, ਬਿਹਾਰ ਵੱਜੋਂ ਹੋਈ। ਇਸ ਸਮੇਂ ਉਹ ਇਸਰਾਣਾ ਦੇ ਪਿੰਡ ਜੌੜਾਧਨ ਖੁਰਦ ਵਿੱਚ ਰਹਿ ਰਿਹਾ ਸੀ। ਮ੍ਰਿਤਕ ਦੇ ਭਰਾ ਅਮਰ ਸੈਦਾ ਨੇ ਦੱਸਿਆ ਕਿ ਉਹ ਦੋਵੇਂ ਭਰਾ ਸਖ਼ਤ ਮਿਹਨਤ ਕਰਦੇ ਸਨ। 8 ਅਕਤੂਬਰ ਨੂੰ ਦੁਪਹਿਰ 1:30 ਵਜੇ ਉਹ ਆਪਣੇ ਭਰਾ ਨਾਲ ਇਸਰਾਨਾ ਵਿਚ ਸਾਮਾਨ ਲੈਣ ਗਿਆ ਹੋਇਆ ਸੀ। ਜਦੋਂ ਉਹ ਪਿੰਡ ਵਾਪਸ ਜਾ ਰਹੇ ਸਨ।
ਇਹ ਵੀ ਪੜ੍ਹੋ : ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ, ਹਫ਼ਤੇ ‘ਚ 3 ਦਿਨ ਮਿਲੇਗੀ ਸਹੂਲਤ
ਰਮੇਸ਼ ਆਪਣਾ ਸਾਈਕਲ ਚਲਾ ਰਿਹਾ ਸੀ। ਅਮਰ ਸੈਦਾ ਆਪ ਵੀ ਉਸ ਦੇ ਪਿੱਛੇ ਤੁਰ ਰਿਹਾ ਸੀ। ਜਦੋਂ ਉਹ ਰਸਤੇ ਵਿੱਚ ਇੱਕ ਆਟੋਮੋਬਾਈਲ ਏਜੰਸੀ ਦੇ ਨੇੜੇ ਪੁੱਜੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਉਨ੍ਹਾਂ ਦੇ ਪਿੱਛੇ ਤੋਂ ਆਇਆ ਅਤੇ ਰਮੇਸ਼ ਸੈਦਾ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਸੜਕ ‘ਤੇ ਡਿੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ‘ਤੋਂ ਬਾਅਦ ਮ੍ਰਿਤਕ ਦੇ ਭਰਾ ਅਮਰ ਸੈਦਾ ਨੇ ਇਸਰਾਣਾ ਥਾਣੇ ਨੂੰ ਸ਼ਿਕਾਇਤ ਦਿੱਤੀ। ਉਸ ਨੇ ਦੱਸਿਆ ਕਿ ਮੁਲਜ਼ਮ ਦੀ ਬਰੇਜ਼ਾ ਗੱਡੀ ਦਾ ਨੰਬਰ PB -11 BZ -6622 ਹੈ। ਹਾਦਸੇ ਤੋਂ ਬਾਅਦ ਦੋਸ਼ੀ ਮੌਕੇ ‘ਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: