ਵਿਦੇਸ਼ਾਂ ‘ਤੋਂ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਿਸੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਜਾਂਦੀ ਹੈ ਜਾਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ। ਤਾਜ਼ਾ ਮਾਮਲਾ ਕੁਰੇਸ਼ੀਆ ‘ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਕਰਜ਼ਾ ਚੱਕ ਕੇ ਵਿਦੇਸ਼ ਗਿਆ ਸੀ।
ਮ੍ਰਿਤਕ ਦੀ ਪਛਾਣ ਪੰਕਜ ਚੋਧਰੀ (26) ਪੁੱਤਰ ਤਰਸ਼ੇਮ ਲਾਲ ਵਾਸੀ ਹਲਕਾ ਮੁਕੇਰੀਆਂ ਦੇ ਪਿੰਡ ਟੋਟੇ ਵਜੋਂ ਹੋਈ ਹੈ। ਪੰਕਜ 4 ਭੈਣਾਂ ਦਾ ਇਕਲੌਤਾ ਭਰਾ ਸੀ। ਪੰਕਜ ਦੇ ਘਰ ਦੇ ਹਾਲਾਤ ਵੀ ਬੜੇ ਮਾੜੇ ਹਨ। ਪੰਕਜ ਦੇ ਪਿਤਾ ਨੇ ਲੋਕਾਂ ਕੋਲੋਂ ਕਰਜ਼ਾ ਚੱਕ ਕੇ ਵਿਦੇਸ਼ ਭੇਜਿਆ ਸੀ।
ਇਹ ਵੀ ਪੜ੍ਹੋ : ਜਲੰਧਰ ‘ਚ ਭਲਕੇ ਬੰਦ ਰਹਿਣਗੇ ਸਕੂਲ-ਕਾਲਜ, ਸ਼੍ਰੀ ਵਾਲਮੀਕਿ ਜੈਅੰਤੀ ਨੂੰ ਲੈ ਕੇ DC ਵੱਲੋਂ ਹੁਕਮ ਜਾਰੀ
ਨੌਜਵਾਨ ਭੈਣਾਂ ਦੇ ਘਰ ਵਸਾਉਣ ਅਤੇ ਘਰ ਦੇ ਮਾੜੇ ਹਾਲਾਤ ‘ਚ ਸੁਧਾਰ ਕਰਨ ਦੇ ਸੁਪਨੇ ਲੈ ਕੇ 2 ਮਹੀਨੇ 15 ਦਿਨ ਪਹਿਲਾਂ ਦੇਸ਼ ਛੱਡ ਕੇ ਵਿਦੇਸ਼ ਗਿਆ ਸੀ। ਪੰਕਜ ਦੁਨੀਆਂ ਨੂੰ ਹੀ ਛੱਡ ਦਵੇਗਾ ਇਹ ਤਾਂ ਪੰਕਜ ਦੇ ਬਿਮਾਰ ਅਤੇ ਗਰੀਬ ਮਾਂ-ਪਿਓ ਨੇ ਕਦੇ ਸੋਚਿਆ ਵੀ ਨਹੀਂ ਹੋਣਾ।
ਵੀਡੀਓ ਲਈ ਕਲਿੱਕ ਕਰੋ -: