ਨਵੇਂ ਸਾਲ ਦੀਆਂ ਜਿੱਥੇ ਲੋਕ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਸਨ, ਉੱਥੇ ਹੀ ਇਸ ਚੜ੍ਹਦੇ ਵਰ੍ਹੇ ਪਿੰਡ ਪੁਲ਼ ਪੁਖਤਾ ਦੇ ਇੱਕ ਘਰ ‘ਚ ਮਾਤਮ ਛਾ ਗਿਆ। ਦਰਅਸਲ ਬੀਤੀ ਦੇਰ ਰਾਤ ਪੁਲ ਪੁਖ਼ਤਾ ਤੋਂ ਮਿਆਣੀ ਸੜਕ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਕੁਮਾਰ ਉਰਫ ਸਾਬੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਮੁਕਤਸਰ ਦੇ ਨੌਜਵਾਨ ਨੇ ਕੈਨੇਡਾ ‘ਚ ਵਧਾਇਆ ਮਾਣ, ਕੈਨੇਡੀਅਨ ਪੁਲਿਸ ‘ਚ ਭਰਤੀ ਹੋਇਆ ਜਸ਼ਨਪ੍ਰੀਤ ਸਿੰਘ
ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਸੁਖਵਿੰਦਰ ਕੁਮਾਰ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਇਸ ਦੌਰਾਨ ਪੁਲ ਪੁਖ਼ਤਾ ਮਿਆਣੀ ਰੋਡ ‘ਤੇ ਸੰਤ ਮਾਝਾ ਸਿੰਘ ਕਾਲਜ ਨੇੜੇ ਹਾਦਸਾ ਵਾਪਰਿਆ। ਸੁਖਵਿੰਦਰ ਕੁਮਾਰ ਸਾਬ੍ਹੀ ਨਾਲ ਇਹ ਹਾਦਸਾ ਕਿਹੜੇ ਹਾਲਾਤ ‘ਚ ਤੇ ਕਿਵੇਂ ਹੋਇਆ, ਇਸ ਸਬੰਧੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਟਾਂਡਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ‘ਚ ਲੈ ਲਿਆ ਹੈ ਅਤੇ ਮਾਮਲੇ ਸਬੰਧੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”