ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਮਲੇਸ਼ੀਆ ਵਿੱਚ ਮੌਤ ਹੋ ਗਈ। ਉਸ ਨੇ ਆਪਣੀ ਛੋਟੀ ਭੈਣ ਦੇ ਵਿਆਹ ਲਈ ਕੁਝ ਦਿਨਾਂ ‘ਚ ਪੰਜਾਬ ਆਉਣਾ ਸੀ। ਇਸ ਦਾ ਪਤਾ ਲੱਗਦਿਆਂ ਹੀ ਖੁਸ਼ੀ ਦੇ ਘਰ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਅਨਿਲ ਵਿਆਹਿਆ ਹੋਇਆ ਸੀ। ਘਰ ‘ਚ ਪਤਨੀ ਤੋਂ ਇਲਾਵਾ ਉਸ ਦੀਆਂ ਦੋ ਬੇਟੀਆਂ ਅਤੇ ਮਾਤਾ- ਪਿਤਾ ਹਨ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਕਿ ਨੌਜਵਾਨ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਪਿੰਡ ਦਾਤਾਰਪੁਰ ਦਾ ਅਨਿਲ ਚੰਗਾ ਪੈਸਾ ਕਮਾਉਣ ਲਈ ਮਲੇਸ਼ੀਆ ਗਿਆ ਸੀ। ਉਸਦੇ ਪਿਤਾ ਜਨਕ ਸਿੰਘ ਨੇ ਦੱਸਿਆ ਕਿ ਅਨਿਲ ਪਿਛਲੇ 12 ਸਾਲਾਂ ਤੋਂ ਮਲੇਸ਼ੀਆ ਵਿੱਚ ਕੰਮ ਕਰ ਰਿਹਾ ਸੀ। ਹਾਲ ਹੀ ਵਿੱਚ ਉਹ ਤਿੰਨ ਮਹੀਨੇ ਪਹਿਲਾਂ ਘਰ ਵਿੱਚ ਛੁੱਟੀ ਕੱਟ ਕੇ ਮਲੇਸ਼ੀਆ ਪਰਤਿਆ ਸੀ। ਉਸ ਦੀ ਛੋਟੀ ਭੈਣ ਦਾ ਵਿਆਹ ਰੱਖਿਆ ਹੋਇਆ ਹੈ। ਜਿਸ ਲਈ ਉਸ ਨੂੰ ਹਫ਼ਤੇ ਬਾਅਦ ਮੁੜ ਘਰ ਆਉਣਾ ਪਿਆ।
ਇਹ ਵੀ ਪੜ੍ਹੋ : ਨਵਾਂਸ਼ਹਿਰ ਦੇ ਵਿਅਕਤੀ ਦੀ ਆਸਟ੍ਰੇਲੀਆ ‘ਚ ਹੋਈ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
ਇਸੇ ਦੌਰਾਨ ਮੰਗਲਵਾਰ ਨੂੰ ਅਚਾਨਕ ਉਨ੍ਹਾਂ ਨੂੰ ਉਸ ਦੇ ਸਾਥੀਆਂ ਦਾ ਫੋਨ ਆਇਆ ਕਿ ਅਨਿਲ ਦੀ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਦੁੱਖਦਾਈ ਖ਼ਬਰ ਮਿਲਣ ‘ਤੇ ਘਰ ਵਾਲਿਆਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਸਮੇਤ ਪੂਰਾ ਪਿੰਡ ਸ਼ੋਕ ਵਿੱਚ ਡੁੱਬ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: