DGP takes major : ਬਟਾਲਾ ਪੁਲਿਸ ਦੇ ਏਐਸਆਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਲੋਕਾਂ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਹੈ। ਇੰਝ ਲੱਗਦਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸ. ਐੱਸ. ਪੀ. ਰਛਪਾਲ ਸਿੰਘ ਨੇ ਦੋਸ਼ੀ ASI ਨੂੰ ਸਸਪੈਂਡ ਕਰ ਦਿੱਤਾ। ਬਾਅਦ ਵਿਚ ਪੰਜਾਬ ਪੁਲਿਸ ਦੇ ਡੀ. ਜੀ. ਪੀ. ਨੇ ਵੱਡੀ ਕਾਰਵਾਈ ਕਰਦੇ ਹੋਏ ਏ. ਐੱਸ. ਆਈ. ਰਛਪਾਲ ਸਿੰਘ ਨੂੰ ਹੈੱਡ ਕਾਂਸਟੇਬਲ ਵਜੋਂ ਡਿਮੋਟ ਕਰ ਦਿੱਤਾ ਗਿਆ ਹੈ। ਵੀਡੀਓ ਬਣਾ ਰਿਹਾ ਨੌਜਵਾਨ ਏਐਸਆਈ ਨੂੰ ਵੀ ਪੁੱਛ ਰਿਹਾ ਹੈ ਕਿ ਉਹ ਲੋਕਾਂ ਨੂੰ ਗਾਲ੍ਹਾਂ ਕਿਉਂ ਕੱਢ ਰਿਹਾ ਹੈ? ਜਦੋਂ ਪੱਤਰਕਾਰਾਂ ਨੇ ਮੁਲਜ਼ਮ ਏਐਸਆਈ ਨੂੰ ਪੁੱਛਿਆ ਕਿ ਉਹ ਵਰਦੀ ਵਿੱਚ ਡਿਊਟੀ ਦੌਰਾਨ ਲੋਕਾਂ ਨਾਲ ਬਦਸਲੂਕੀ ਕਿਉਂ ਕਰ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਤਾਰਾਗੜ੍ਹ ਦੇ ਕੁਝ ਲੋਕ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਉਸ ਦਾ ਪਿਤਾ ਬੀਮਾਰ ਹੈ ਅਤੇ ਉਹ ਇਸ ਤੋਂ ਪ੍ਰੇਸ਼ਾਨ ਹੈ।
ਅੱਡਾ ਤਾਰਾਗੜ੍ਹ ਦਾ ਇੱਕ ਥਾਣਾ ਹੈ। ਵੀਡੀਓ ਵਿਚ ਇਸੇ ਥਾਂ ‘ਤੇ, ਏਐਸਆਈ ਨੇ ਨਸ਼ੇ ਦੀ ਹਾਲਤ ਵਿਚ ਬਹੁਤ ਵੱਡਾ ਹੰਗਾਮਾ ਕੀਤਾ। ਇਹ ਅੱਡਾ ਤਾਰਾਗੜ੍ਹ ਥਾਣਾ ਲਾਲ ਸਿੰਘ ਦੇ ਅਧੀਨ ਆਉਂਦਾ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਜਦੋਂ ਇਸ ਪੁਲਿਸ ਅਧਿਕਾਰੀ ਦੀ ਨਾਂ ਪਲੇਟ ਤੋਂ ਨਾਮ ਪੜ੍ਹਿਆ ਤਾਂ ਉਸਦਾ ਨਾਮ ਰਾਜ ਕੁਮਾਰ ਲਿਖਿਆ ਹੋਇਆ ਸੀ। ਜਦੋਂ ਉਸ ਆਦਮੀ ਨੇ ਆਪਣਾ ਕੈਮਰੇ ਦਾ ਰੁਖ ਉਸ ਪੁਲਿਸ ਅਧਿਕਾਰੀ ਦੀ ਨੇਮ ਪਲੇਟ ਵੱਲ ਮੋੜਿਆ ਤਾਂ ਉਹ ਹੋਰ ਭੜਕਿਆ ਅਤੇ ਡੀਜੀਪੀ ਦੇ ਨਾਂ ਦੀਆਂ ਧਮਕੀਆਂ ਦੇਣ ਲੱਗਾ। ਹੰਗਾਮਾ ਲੰਬੇ ਸਮੇਂ ਤੱਕ ਚਲਦਾ ਰਿਹਾ। ਬਾਅਦ ਵਿੱਚ ਏਐਸਆਈ ਉਥੋਂ ਰਵਾਨਾ ਹੋ ਗਿਆ। ਬਟਾਲਾ ਦੀ ਡੀਐਸਪੀ ਸਿਟੀ ਪਰਮਿੰਦਰ ਕੌਰ ਨੇ ਦੱਸਿਆ ਕਿ ਏਐਸਆਈ ਨੂੰ ਵੀਰਵਾਰ ਨੂੰ ਐਸਐਸਪੀ ਰਛਪਾਲ ਸਿੰਘ ਨੇ ਬੁਲਾਇਆ ਸੀ। ਬਾਅਦ ਵਿਚ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।