ਪੰਜਾਬ ਸਰਕਾਰ ਨੇ ਮੋਹਾਲੀ ਦੇ ਨਿਊ ਚੰਡੀਗੜ੍ਹ ਦੇ ਸਿਸਵਾਂ ਟੀ ਪੁਆਇੰਟ ‘ਤੋਂ ਇੱਕ ਨਵੀਂ ਸੜਕ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸੜਕ ਦੇ ਬਣਨ ਨਾਲ ਚੰਡੀਗੜ੍ਹ ‘ਤੋਂ ਨਾਲਾਗੜ੍ਹ ਜਾਣ ਵਾਲੇ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਇਸ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਜਾਮ ‘ਤੋਂ ਰਾਹਤ ਮਿਲੇਗੀ, ਉੱਥੇ ਹੀ ਸੜਕ ਬਣਨ ਨਾਲ ਦੂਰੀ ਵੀ ਘਟੇਗੀ।
ਦੱਸ ਦੇਈਏ ਕਿ ਨਾਲਾਗੜ੍ਹ ਇੰਡਸਟਰੀਅਲ ਖੇਤਰ ਹੋਣ ਕਾਰਨ ਚੰਡੀਗੜ੍ਹ ‘ਤੋਂ ਕਈ ਵਪਾਰੀ ਅਤੇ ਕਰਮਚਾਰੀ ਜਰ ਰੋਜ਼ ਨਾਲਾਗੜ੍ਹ ਜਾਂਦੇ ਹਨ। ਨਾਲਾਗੜ੍ਹ ਵਿੱਚ ਕਈ ਵਪਾਰੀਆਂ ਨੇ ਆਪਣੀ ਫੈਕਟਰੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਫੈਕਟਰੀਆਂ ‘ਚ ਕੰਮ ਕਰਨ ਲਈ ਕਈ ਸਟਾਫ ਚੰਡੀਗੜ੍ਹ ‘ਤੋਂ ਜਾਂਦੇ ਹਨ। ਇਨ੍ਹਾਂ ‘ਤੋਂ ਇਲਾਵਾ ਫੈਕਟਰੀਆਂ ‘ਤੋਂ ਚੰਡੀਗੜ੍ਹ ‘ਚ ਸਾਮਾਨ ਲਿਆਉਣ ਵਾਲੇ ਕਈ ਲੋਕ ਹਰ ਰੋਜ਼ ਅਪ-ਡਾਊਨ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਵੱਡਾ ਐਲਾਨ, ਸਰਕਾਰੀ ਸਕੂਲਾਂ ‘ਚੋਂ ਚੁਣੇ ਜਾਣਗੇ “ਸੁਪਰ 5000” ਬੱਚੇ
ਇਹ ਸੜਕ ਸਿਸਵਾਂ ਟੀ ਪੁਆਇੰਟ ‘ਤੋਂ ਸ਼ੁਰੂ ਹੋ ਕੇ ਨਾਲਾਗੜ੍ਹ ਰੋਡ ‘ਤੇ ਪਿੰਡ ਲਖਨਪੁਰ ਤੱਕ ਪਹੁੰਚੇਗੀ। ਇਹ ਸੜਕ ਪੰਜਾਬ ਦੇ ਪਿੰਡ ਅਭੀਪੁਰ, ਮੀਆਂਪੁਰ ਅਤੇ ਹਰਨਾਮਪੁਰ ਵਿੱਚੋਂ ਦੀ ਲੰਘੇਗੀ। ਇਸ ਦੀ ਕੁੱਲ ਲੰਬਾਈ 22 ਕਿਲੋਮੀਟਰ ਹੈ, ਜਦੋਂ ਕਿ ਇਸ ਦੀ ਕੀਮਤ ਲਗਭਗ 27 ਕਰੋੜ ਰੁਪਏ ਹੋਵੇਗੀ। ਇਹ ਰਸਤਾ ਮੁਹਾਲੀ ਦੇ ਨਿਊ ਮੁੱਲਾਪੁਰ ਰਾਹੀਂ ਚੰਡੀਗੜ੍ਹ ਪੀਜੀਆਈ ਦੇ ਸਾਹਮਣੇ ਵਿਚਕਾਰਲੀ ਸੜਕ ਨਾਲ ਜੁੜਦਾ ਹੈ।
ਇਸ ਵੇਲੇ ਚੰਡੀਗੜ੍ਹ ਤੋਂ ਨਾਲਾਗੜ੍ਹ ਜਾਣ ਲਈ ਸਿਰਫ਼ 2 ਰਸਤੇ ਹਨ। ਇਸ ਵਿੱਚ ਪਹਿਲਾ ਰੂਟ ਚੰਡੀਗੜ੍ਹ ਤੋਂ ਵਾਇਆ ਕੁਰਾਲੀ ਹੈ ਜੋ ਕਾਫੀ ਲੰਬਾ ਹੈ, ਦੂਜਾ ਰੂਟ ਚੰਡੀਗੜ੍ਹ ਤੋਂ ਬੱਦੀ ‘ਤੋਂ ਹੁੰਦੇ ਹੋਏ ਹੈ ਪਰ ਇਸ ਰੂਟ ’ਤੇ ਲੰਬਾ ਜਾਮ ਲੱਗਿਆ ਹੋਇਆ ਹੈ। ਬੱਦੀ ਵੀ ਵੱਡਾ ਉਦਯੋਗਿਕ ਇਲਾਕਾ ਹੈ, ਜਿਸ ਕਾਰਨ ਇੱਥੇ ਇਸ ਤਰ੍ਹਾਂ ਦੀ ਸਮੱਸਿਆ ਬਣੀ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ : –