Divorced woman can not be beauty queen : ਸ਼੍ਰੀਲੰਕਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਮਿਸੇਜ਼ ਸ਼੍ਰੀਲੰਕਾ ਦਾ ਖਿਤਾਬ ਦੇਣ ਦੌਰਾਨ ਹੰਗਾਮਾ ਮਚ ਗਿਆ। ਦਰਅਸਲ ਪੁਸ਼ਪਿਕਾ ਡੀ ਸਿਲਵਾ ਨੂੰ ਮਿਸੇਜ਼ ਸ਼੍ਰੀਲੰਕਾ ਦਾ ਖਿਤਾਬ ਮਿਲਿਆ ਸੀ, ਉਦੋਂ ਹੀ ਉਸ ਦੀ ਮੁਕਾਬਲੇਜ਼ਾ ਨੇ ਉਸ ਦੇ ਸਿਰ ’ਤੇ ਸਜਿਆ ਕ੍ਰਾਊਨ ਖਿੱਚ ਲਿਆ। ਇਸ ਦੌਰਾਨ 31 ਸਾਲਾ ਸਿਲਵਾ ਨੂੰ ਸਿਰ ’ਤੇ ਸੱਟ ਵੀ ਲੱਗੀ। ਵਿਰੋਧੀ ਨੇ ਦੋਸ਼ ਲਾਇਆ ਕਿ ਕਿਉਂਕਿ ਡੀ ਸਿਲਵਾ ਦਾ ਤਲਾਕ ਹੋ ਚੁੱਕਾ ਹੈ, ਇਸ ਲਈ ਉਹ ਮਿਸੇਜ਼ ਸ਼੍ਰੀਲੰਕਾ ਨਹੀਂ ਬਣ ਸਕਦੀ। ਇਹ ਪ੍ਰੋਗਰਾਮ ਪੂਰੇ ਸ੍ਰੀਲੰਕਾ ਵਿੱਚ ਨੈਸ਼ਨਲ ਟੀਵੀ ’ਤੇ ਪ੍ਰਸਾਰਿਤ ਕੀਤਾ ਗਿਆ ਸੀ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ।
31 ਸਾਲਾ ਬਿਊਟੀ ਕੁਈਨ ਪੁਸ਼ਪਿਕਾ ਡੀ ਸਿਲਵਾ ਨੇ ਸਾਲ 2020-2021 ਲਈ ਮਿਸੇਜ਼ ਸ਼੍ਰੀਲੰਕਾ ਦਾ ਖਿਤਾਬ ਜਿੱਤਿਆ ਸੀ। ਉਸ ਨੂੰ ਇਹ ਖਿਤਾਬ ਕੋਲੰਬੋ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਦਿੱਤਾ ਗਿਆ ਸੀ। ਵਾਇਰਲ ਵੀਡੀਓ ਦੇ ਅਨੁਸਾਰ ਸਾਲ 2019 ਲਈ ਸ਼੍ਰੀਲੰਕਾ ਦਾ ਖਿਤਾਬ ਜਿੱਤਣ ਵਾਲੀ ਕੈਰੋਲਿਨ ਜੂਰੀ ਮਾਈਕ ਲੈ ਕੇ ਦਿਖਾਈ ਦਿੰਦੀ ਹੈ। ਕੈਰੋਲੀਨ ਨੇ ਉਥੇ ਸਰੋਤਿਆਂ ਨੂੰ ਕਿਹਾ ਕਿ ਇਥੇ ਨਿਯਮ ਇਹ ਹੈ ਕਿ ਜੋ ਔਰਤ ਵਿਆਹੁਤਾ ਹੈ ਅਤੇ ਉਸ ਦਾ ਤਲਾਕ ਹੋ ਚੁੱਕਾ ਹੈ, ਉਸ ਨੂੰ ਇਹ ਖ਼ਿਤਾਬ ਨਹੀਂ ਮਿਲ ਸਕਦਾ। ਦੇ ਕਾਰਨ ਮੈਂ ਇਸ ਕ੍ਰਾਊਨ ਨੂੰ ਦੂਜੇ ਨੰਬਰ ‘ਤੇ ਆਉਣ ਵਾਲੀ ਨੂੰ ਪਹਿਨਾ ਰਹੀ ਹਾਂ। 28 ਸਾਲਾ ਕੈਰੋਲਿਨ ਨੇ ਇਹ ਕਹਿੰਦੇ ਹੀ ਡੀ ਸਿਲਵਾ ਦੇ ਸਿਰ ’ਤੇ ਲੱਗਾ ਕ੍ਰਾਊਨ ਖਇੱਚ ਲਿਆ, ਜਿਸ ਤੋਂ ਬਾਅਦ ਸਟੇਜ ‘ਤੇ ਹੰਗਾਮਾ ਹੋ ਗਿਆ। ਕ੍ਰਾਊਨ ਨੂੰ ਖਿੱਚਦੇ ਸਮੇਂ ਇਹ ਡੀ ਸਿਲਵਾ ਦੇ ਵਾਲਾਂ ਵਿਚ ਫਸ ਗਿਆ ਅਤੇ ਉਸ ਦੇ ਸਿਰ ’ਤੇ ਸੱਟ ਵੀ ਲੱਗੀ।
ਮਿਸੇਜ਼ ਸ਼੍ਰੀਲੰਕਾ ਦਾ ਕ੍ਰਾਊਨ ਸਿਲਵਾ ਦੇ ਸਿਰ ਤੋਂ ਤਾਜ ਲਾਹੁਣ ਤੋਂ ਬਾਅਦ ਰਨਰ-ਅਪ ਨੂੰ ਪਹਿਨਾ ਦਿੱਤਾ ਗਿਆ। ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਭਾਵੁਕ ਸਿਲਵਾ ਤੁਰੰਤ ਸਟੇਜ ਤੋਂ ਚਲ ਗਈ ਅਤੇ ਉਸਨੇ ਸਾਰੀ ਘਟਨਾ ਨੂੰ ਗਲਤ ਅਤੇ ਅਪਮਾਨਜਨਕ ਦੱਸਿਆ। ਹਾਲਾਂਕਿ, ਪ੍ਰਬੰਧਕਾਂ ਨੇ ਬਾਅਦ ਵਿੱਚ ਰਿਪੋਰਟ ਦਿੱਤੀ ਕਿ ਕਿਉਂਕਿ ਡੀ ਸਿਲਵਾ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਪਰ ਉਹ ਤਲਾਕਸ਼ੁਦਾ ਨਹਂ, ਇਸ ਲਈ ਉਸ ਨੂੰ ਕ੍ਰਾਊਨ ਵਾਪਸ ਦਿੱਤਾ ਗਿਆ। ਨੇਲੁਮ ਪੋਕੁਨਾ ਮਹਿੰਦਾ ਰਾਜਪਕਸ਼ੇ ਥੀਏਟਰ ਵਿਚ ਇਸ ਅਚਾਨਕ ਵਾਪਰੀ ਘਟਨਾ ਤੋਂ ਬਾਅਦ ਡੀ ਸਿਲਵਾ ਨੇ ਇਕ ਫੇਸਬੁੱਕ ਪੋਸਟ ਵਿਚ ਦੱਸਿਆ ਕਿ ਉਸ ਨੂੰ ਸਿਰ ਵਿਚ ਸੱਟ ਲੱਗਣ ਕਾਰਨ ਇਲਾਜ ਕਰਵਾਉਣਾ ਪਿਆ। ਸਿਲਵਾ ਨੇ ਕਿਹਾ, “ਮੈਂ ਅਜੇ ਵੀ ਗੈਰ-ਤਲਾਕਸ਼ੁਦਾ ਔਰਤ ਹਾਂ।” ਉਸਨੇ ਅੱਗੇ ਕਿਹਾ, “ਮੈਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਂ ਕਹਿੰਦੀ ਹਾਂ ਕਿ ਦੂਸਰੀ ਔਰਤ ਦੇ ਸਿਰ ਤੋਂ ਕ੍ਰਾਊਨ ਖਿੱਚਣ ਵਾਲੀ ਔਰਤ ਸਹੀ ਨਹਂ ਹੁੰਦੀ। ”ਹਾਲਾਂਕਿ, ਇਸ ਘਟਨਾ ਤੋਂ ਬਾਅਦ ਪ੍ਰਬੰਧਕਾਂ ਨੇ ਡੀ ਸਿਲਵਾ ਤੋਂ ਮੁਆਫੀ ਮੰਗੀ ਅਤੇ ਕੰਪੀਟਿਸ਼ਨ ਦੇ ਰਾਸ਼ਟਰੀ ਨਿਰਦੇਸ਼ਕ ਚੰਦਮਲ ਜੈਸਿੰਗਲੇ ਨੇ ਇਸ ਘਟਨਾ ਨੂੰ ਅਪਮਾਨਜਨਕ ਦੱਸਿਆ।