ਨਸ਼ਾ ਤਸਕਰ ਨਿੱਤ ਦਿਨ ਆਪਣੇ ਤਰੀਕੇ ਬਦਲ ਕੇ ਨਸ਼ਾ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਨਹੀਂ ਰਹੇ ਹਨ। ਅਜਿਹਾ ਹੀ ਮਾਮਲਾ ਖੰਨਾ ‘ਚ ਸਾਹਮਣੇ ਆਇਆ ਹੈ। ਇੱਥੇ ਝਾਰਖੰਡ ਦਾ ਇੱਕ ਤਸਕਰ ਆਪਣੇ ਪੱਟ ‘ਤੇ ਬੰਨ੍ਹ ਕੇ ਅਫੀਮ ਲਿਆ ਰਿਹਾ ਸੀ। ਜਿਸ ਨੂੰ ਕਾਬੂ ਕਰ ਲਿਆ ਗਿਆ। ਉਸ ਦੇ ਕਬਜ਼ੇ ‘ਚੋਂ 2 ਕਿਲੋ ਅਫੀਮ ਬਰਾਮਦ ਹੋਈ।
ਪੁਲਿਸ ਅਨੁਸਾਰ ਸਬ ਇੰਸਪੈਕਟਰ ਸੁਖਬੀਰ ਸਿੰਘ ਦੀ ਟੀਮ ਨੇ ਦੋਰਾਹਾ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਸਵਾਰੀ ਬੱਸ ਤੋਂ ਹੇਠਾਂ ਉਤਰ ਗਿਆ ਅਤੇ ਪੁਲਿਸ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ। ਉਸ ਨੂੰ ਘਬਰਾਹਟ ਵਿੱਚ ਦੇਖ ਕੇ ਪੁਲਿਸ ਨੇ ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਲਿਆ। ਠੰਡ ਕਾਰਨ ਸਵਾਰੀ ਨੇ ਮੋਟੇ ਕੱਪੜੇ ਪਾਏ ਹੋਏ ਸਨ।
ਇਹ ਵੀ ਪੜ੍ਹੋ : ਜਲੰਧਰ ‘ਚ ਕੋਵਿਡ ਨਾਲ ਇੱਕ ਮਹਿਲਾ ਦੀ ਮੌ.ਤ, JN.1 ਵੇਰੀਐਂਟ ਨੂੰ ਲੈ ਕੇ ਅਲਰਟ ‘ਤੇ ਸਿਹਤ ਵਿਭਾਗ
ਜਦੋਂ ਪੁਲਿਸ ਨੇ ਸਵਾਰੀ ਦੀ ਤਲਾਸ਼ੀ ਲਈ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਪੱਟ ‘ਤੇ ਕੋਈ ਚੀਜ਼ ਹੋਵੇ। ਜਦੋਂ ਪੁਲਿਸ ਨੇ ਕੱਪੜੇ ਉਤਾਰੇ ਤਾਂ ਦੇਖਿਆ ਕਿ ਦੋਵੇਂ ਪੱਟਾਂ ‘ਤੇ ਬੰਨ੍ਹੇ ਲਿਫਾਫੇ ‘ਚ ਅਫੀਮ ਲਪੇਟੀ ਹੋਈ ਸੀ ਅਤੇ ਉੱਤੇ ਟੇਪ ਲਗਾਈ ਗਈ ਸੀ। ਮੁਲਜ਼ਮ ਦੀ ਪਛਾਣ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਪਿੰਡ ਬੰਡੂ ਵਾਸੀ ਰਣਜੀਤ ਕੁਮਾਰ ਸ਼ਾਹੂ ਵਜੋਂ ਹੋਈ ਹੈ।
ਖੰਨਾ ਦੇ SSP ਅਮਨੀਤ ਕੌਂਡਲ ਨੇ ਚੈਕਿੰਗ ਟੀਮ ਦੀ ਸ਼ਲਾਘਾ ਕੀਤੀ। ਕੌਂਡਲ ਨੇ ਦੱਸਿਆ ਕਿ ਚੌਕੀ ‘ਤੇ ਪੂਰੀ ਚੌਕਸੀ ਨਾਲ ਡਿਊਟੀ ਨਿਭਾਈ ਗਈ ਅਤੇ ਬਾਰੀਕੀ ਨਾਲ ਤਲਾਸ਼ੀ ਲਈ ਗਈ, ਜਿਸ ਕਾਰਨ ਪੁਲਿਸ ਨੂੰ ਸਫਲਤਾ ਮਿਲੀ ਹੈ। ਇਸ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ। ਹੋਰ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਵਾਂਗ ਸੁਚੇਤ ਰਹਿਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ : –