ਚੰਡੀਗੜ੍ਹ, : ਪੰਜਾਬ ਦੇ ਘਰੇਲੂ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਨੇ ਟੈਰਿਫ ਦੀਆਂ ਦਰਾਂ 50 ਪੈਸੇ ਤੋਂ ਲੈ ਕੇ ਪ੍ਰਤੀ ਯੂਨਿਟ 1 ਰੁਪਏ ਤੱਕ ਘਟਾ ਦਿੱਤੀਆਂ ਹਨ।
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਨੇ ਸ਼ੁੱਕਰਵਾਰ ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ। ਇਹ ਦਰਾਂ 1 ਜੂਨ ਤੋਂ ਲਾਗੂ ਹੋਣਗੀਆਂ। ਘਰੇਲੀ ਖਪਤਕਾਰਾਂ ਲਈ 2 ਕਿਲੋ ਵਾਟ ਲੋਡ ਤੱਕ ਬਿਜਲੀ 100 ਯੂਨਿਟ ਤੱਕ 1 ਰੁਪਏ ਪ੍ਰਤੀ ਯੂਨਿਟ ਸਸਤੀ ਹੋਈ ਹੈ, ਜਦਕਿ 101 ਤੋਂ 300 ਯੂਨਿਟ ਤੱਕ 50 ਪੈਸੇ ਪ੍ਰਤੀ ਯੂਨਿਟ ਰੇਟ ਘਟਾਏ ਗਏ ਹਨ। ਘਰੇਲੂ ਖਪਤਕਾਰਾਂ ਨੂੰ ਕ੍ਰਮਵਾਰ 2 ਕਿਲੋ ਤੋਂ 7 ਕਿਲੋ ਵਾਟ ਤੱਕ ਦੇ ਭਾਰ ਨਾਲ ਰਾਹਤ ਦਿੱਤੀ ਹੈ, ਜਿਸ ਵਿੱਚ ਪਹਿਲੇ 100 ਯੂਨਿਟ ਲਈ 75 ਪੈਸੇ ਤੇ ਫਿਰ 101 ਤੋਂ 300 ਯੂਨਿਟ ਤੱਕ 50 ਪੈਸੇ ਪ੍ਰਤੀ ਯੂਨਿਟ ਰੇਟ ਘਟਾਏ ਗਏ ਹਨ।
ਇਸ ਨਾਲ ਬਿਜਲੀ ਖਪਤਕਾਰਾਂ ਨੂੰ ਲਗਭਗ 682 ਕਰੋੜ ਰੁਪਏ ਦਾ ਲਾਭ ਹੋਵੇਗਾ। ਉਥੇ ਹੀ ਛੋਟੇ ਅਤੇ ਮੱਧਵਰਗੀ ਉਦਯੋਗਿਕ ਖਪਤਕਾਰਾਂ ਅਤੇ ਐਨਆਰਐਸ ਖਪਤਕਾਰਾਂ ‘ਤੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਨਾ ਕਰਕੇ ਬੋਝ ਨਹੀਂ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ , ਨਹਿਰ ਨੇੜਿਓਂ ਮਿਲੇ ਸ੍ਰੀ ਗੁਟਕਾ ਸਾਹਿਬ ਦੇ ਅੰਗ
ਖੇਤੀਬਾੜੀ ਖ਼ੇਤਰ ਲਈ ਬਿਜਲੀ ਦਰਾਂ ਵਿਚ 9 ਪੈਸੇ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਖੇਤਰ ਲਈ ਕਰਾਸ ਸਬਸਿਡੀ 14.41 ਤੋਂ ਘੱਟ ਕੇ 12.05 ਫੀਸਦੀ ਰਹਿ ਜਾਵੇਗੀ। ਵੱਡੇ ਉਦਯੋਗਿਕ ਖਪਤਕਾਰਾਂ (ਜਨਰਲ ਅਤੇ ਪੀਆਈਯੂ) ਲਈ ਟੈਰਿਫ ਵਿੱਚ ਵਾਧਾ 2% ਤੋਂ ਵੀ ਘੱਟ ਰੱਖਿਆ ਗਿਆ ਹੈ।