Farmers attack 176 : ਕੇਂਦਰ ਦੇ 3 ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਠਿਠੁਰਦੀ ਠੰਡ ‘ਚ ਕਿਸਾਨ ਦਿੱਲੀ ਸਰਹੱਦ ‘ਤੇ ਬੈਠੇ ਹੋਏ ਹਨ ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਡਟੇ ਹੋਏ ਹਨ ਪਰ ਸਰਕਾਰ ਕੋਈ ਹੱਲ ਨਹੀਂ ਕੱਢ ਰਹੀ। ਕੱਲ ਕਿਸਾਨਾਂ ਤੇ ਸਰਕਾਰ ਦੀ ਮੀਟਿੰਗ ਹੋ ਸਕਦੀ ਹੈ ਤੇ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਕੋਈ ਹੱਲ ਨਿਕਲ ਸਕਦਾ ਹੈ। ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ।
ਹਰ ਵਰਗ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆ ਰਹੇ ਹਨ ਜੋ ਕਿਸਾਨ ਦਿੱਲੀ ਬਾਰਡਰ ‘ਤੇ ਨਹੀਂ ਪਹੁੰਚ ਪਾ ਰਹੇ ਉਹ ਜੀਓ ਤੇ ਰਿਲਾਇੰਸ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਆਪਣਾ ਰੋਸ ਪ੍ਰਗਟਾਅ ਰਹੇ ਹਨ। ਹੁਣ ਤੱਕ 1500 ਮੋਬਾਈਲ ਟਾਵਰਾਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮੋਬਾਈਲ ਟਾਵਰਾਂ ਨੂੰ ਨੁਕਸਾਨ ਨਾ ਪਹੁੰਚਾਉਣ ਪਰ ਇਸ ਦੇ ਬਾਵਜੂਦ ਲਗਾਤਾਰ ਜੀਓ ਤੇ ਰਿਲਾਇੰਸ ਦੇ ਟਾਵਰਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ।
ਅੱਜ ਜਦੋਂ ਟਾਵਰਾਂ ਦੇ ਕੁਨੈਕਸ਼ਨ ਜੋੜਨ ਲਈ ਜਦੋਂ ਇੱਕ ਟੀਮ ਪੁੱਜੀ ਤਾਂ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਨੂੰ ਬੇਰੰਗ ਹੀ ਪਰਤਣਾ ਪਿਆ। ਵਿਰੋਧ ਕਰਨ ਦਾ ਉਨ੍ਹਾਂ ਦਾ ਮੁੱਖ ਉਦੇਸ਼ ਕਾਰਪੋਰੇਟ ਘਰਾਣਿਆਂ ਨੂੰ ਸਬਕ ਸਿਖਾਉਣਾ ਹੈ। ਹੁਣ ਲੋਕ ਆਪਣਾ ਨਿੱਜੀ ਫਾਇਦਾ ਨਹੀਂ ਦੇਖ ਰਹੇ ਸਗੋਂ ਕਿਸਾਨਾਂ ਦਾ ਸਾਥ ਦੇ ਰਹੇ ਹਨ। ਜੇਕਰ ਇਸੇ ਤਰ੍ਹਾਂ ਟਾਵਰਾਂ ਨੂੰ ਬੰਦ ਕੀਤਾ ਜਾਂਦਾ ਰਿਹਾ ਤਾਂ ਪੰਜਾਬ ‘ਚ ਰਿਲਾਇੰਸ ਤੇ ਜੀਓ ਖਾਤਮੇ ਵੱਲ ਜਾ ਸਕਦਾ ਹੈ। ਹਾਲ ਦੀ ਘੜੀ ਸਭ ਤੋਂ ਵੱਧ ਕੁਨੈਕਸ਼ਨ ਜੀਓ ਤੇ ਰਿਲਾਇੰਸ ਦੇ ਹਨ ਪਰ ਬਾਵਜੂਦ ਇਸ ਦੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸਰਕਾਰ ‘ਤੇ ਵੀ ਇਸ ਗੱਲ ਦਾ ਦਬਾਅ ਹੈ ਕਿ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਵੱਡੇ ਪੱਧਰ ‘ਤੇ ਸਿਮ ਵੀ ਪੋਰਟ ਕਰਵਾਏ ਜਾ ਰਹੇ ਹਨ ਤੇ ਸਪਲਾਈ ਨੂੰ ਬੰਦ ਕੀਤਾ ਜਾ ਰਿਹਾ ਹੈ।
ਕਿਸਾਨਾਂ ਦੀ ਸਿਰਫ ਇੱਕੋ ਹੀ ਮੰਗ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਇਸ ਦੇ ਬਦਲੇ ਉਹ ਹੋਰ ਕੋਈ ਬਦਲ ਨਹੀਂ ਚਾਹੁੰਦੇ। ਸ਼ਹਿਰਾਂ ‘ਚ ਜੀਓ ਦੇ ਸਟੋਰ ਬੰਦ ਕੀਤੇ ਜਾ ਰਹੇ ਹਨ। ਪੈਟਰੋਲ ਪੰਪ ਬੰਦ ਹਨ ਤੇ ਟੋਲ ਪਲਾਜ਼ਿਆਂ ਨੂੰ ਫ੍ਰੀ ਕੀਤਾ ਜਾ ਰਿਹਾ ਹੈ। ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ। ਜੀਓ ਦੀ ਟੀਮ ਪੁਲਿਸ ਦੀ ਮਦਦ ਨਾਲ ਟਾਵਰ ਠੀਕ ਕਰਨ ਪੁੱਜੀ ਪਰ ਉਸ ਨੂੰ ਬੇਰੰਗ ਪਰਤਣਾ ਪਿਆ। ਨਿਬੜਦੀ ਗੱਲ ਇਹ ਹੈ ਕਿ ਸਰਕਾਰ ਨੂੰ ਕਿਸਾਨਾਂ ਦੇ ਹੱਕਾਂ ਪ੍ਰਤੀ ਸੰਵੇਦਨਸ਼ੀਲ ਹੋਣਾਚਾਹੀਦਾ ਹੈ ਤੇ ਜਲਦ ਹੀ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ।