Farmers protest against : ਲੁਧਿਆਣਾ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ ਤੇ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਅੱਜ ਲੁਧਿਆਣਾ ਵਿਖੇ ਭਾਜਪਾ ਦੇ ਆਗੂ ਅਸ਼ਵਨੀ ਸ਼ਰਮਾ ਪੁੱਜੇ ਹੋਏ ਹਨ ਤੇ ਉਥੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਮੌਜੂਦ ਕਿਸਾਨ ਬਾਪੂ ਬਲਕੌਰ ਸਿੰਘ ਵੀ ਇਸ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਖੁਦ ਕਿਸਾਨ ਹਾਂ ਇਸ ਲਈ ਮੈਂ ਕਿਸਾਨਾਂ ਦੇ ਦੁੱਖ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ। ਮੋਦੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਅੱਧਾ ਇੰਚ ਵੀ ਪਿੱਛੇ ਨਹੀਂ ਹਟਾਂਗੇ ਤੇ ਇਹ ਖੇਤੀ ਕਾਨੂੰਨ ਹਰ ਹਾਲਤ ‘ਚ ਲਾਗੂ ਕੀਤੇ ਜਾਣਗੇ। ਇਸ ‘ਤੇ ਬਾਪੂ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮੋਦੀ ਕੋਲ ਨਾ ਤਾਂ ਇਨਸਾਨੀਅਤ ਹੈ ਤੇ ਨਾ ਹੀ ਉਹ ਕਿਸਾਨਾਂ ਦੇ ਦੁੱਖ-ਦਰਦ ਨੂੰ ਸਮਝਦਾ ਹੈ ਪਰ ਹੁਣ ਜਦੋਂ ਲੋਕਾਂ ‘ਚ ਜਾਗ੍ਰਿਤੀ ਆ ਗਈ ਹੈ ਤਾਂ ਮੋਦੀ ਸਰਕਾਰ ਨੂੰ ਪਿੱਛੇ ਹਟਣਾ ਹੀ ਪੈਣਾ ਹੈ। ਮੋਦੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 300 ਤੋਂ ਵੱਧ ਸੀਟਾਂ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਜਪਾ ਨੂੰ ਲੋਕਾਂ ਦੀ ਭਲਾਈ ਵਾਸਤੇ ਚੁਣਿਆ ਸੀ ਤੇ ਜੇਕਰ ਇਸ ਵਾਰ ਮੋਦੀ ਸਰਕਾਰ ਨੇ ਅਜਿਹਾ ਕੀਤਾ ਤਾਂ ਦੁਬਾਰਾ ਲੋਕ ਭਾਜਪਾ ਸਰਕਾਰ ਨੂੰ ਚੁਣਨ ਦੀ ਮੂਰਖਤਾ ਨਹੀਂ ਕਰਨਗੇ।
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ‘ਚ ਰੋਹ ਵਧਦਾ ਜਾ ਰਿਹਾ ਹੈ। ਕਿਸਾਨਾਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਕਿਸਾਨਾਂ ਨੂੰ ਸਿਰਫ ਇਹ ਸਮਝਾਉਣ ‘ਚ ਹੀ ਲੱਗੇ ਹੋਏ ਹਨ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ‘ਚ ਹਨ ਪਰ ਕਿਸਾਨ ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰੇਗੀ ਤਾਂ ਕਿਸਾਨ ਵੀ ਆਪਣੀ ਗੱਲ ਉਨ੍ਹਾਂ ਸਾਹਮਣੇ ਰੱਖ ਸਕਣਗੇ ਤੇ ਜੇਕਰ ਉਹ ਇਸ ਤਰ੍ਹਾਂ ਹੀ ਏ. ਸੀ., ਹੋਟਲਾਂ ‘ਚ ਬੈਠ ਕੇ ਗੱਲਬਾਤ ਕਰਦੇ ਰਹਿਣਗੇ ਤਾਂ ਕੀ ਫਾਇਦਾ? ਕਿਸਾਨ ਆਗੂ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੂੰ ਅੱਜ ਕਿਸਾਨਾਂ ਦੇ ਵਿਚ ਆ ਕੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਜੇ ਇਸ ਨੂੰ ਕਿਸਾਨ ਦਾ ਪੁੱਤ ਹੈ ਤੇ ਕੋਈ ਸ਼ਰਮ ਹੈ ਤਾਂ ਸਾਹਮਣੇ ਆਵੇ। ਇੰਨੀ ਪੁਲਿਸ ਸਕਿਓਰਿਟੀ ਹੋਣ ਦੇ ਬਾਅਦ ਵੀ ਭਾਜਪਾ ਆਗੂ ਨੂੰ ਕਿਸ ਗੱਲ ਦਾ ਡਰ ਹੈ? ਤੇ ਉਹ ਕਿਉਂ ਕਿਸਾਨਾਂ ਦੇ ‘ਚ ਨਹੀਂ ਆ ਰਹੇ।
ਮੋਦੀ ਸਰਕਾਰ ਖਿਲਾਫ ਬੋਲ ਕੇ ਹਨੇਰੀ ਲਿਆ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਕਿਸਾਨ ਆਪਣੀ ਪਾਵਰ ਦਿਖਾ ਦੇਣਗੇ। ਕਿਸਾਨ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮੋਦੀ ਇਲੈਕਟਿਡ ਪਬਲਿਕ ਸਰਵੈਂਟ ਹੈ ਤੇ ਉਨ੍ਹਾਂ ਨੂੰ ਕਿਸਾਨਾਂ ਦੇ ਕਹੇ ਅਨੁਸਾਰ ਹੀ ਚੱਲਣਾ ਪਊਂਗਾ। ਬਲਕੌਰ ਸਿੰਘ ਨੇ ਕਿਹਾ ਕਿ ਸੰਸਦ ‘ਚ 45 ਫੀਸਦੀ ਆਗੂ ਅਜਿਹੇ ਹਨ ਜਿਨ੍ਹਾਂ ‘ਤੇ ਕੋਈ ਨਾ ਕੋਈ ਮੁਕੱਦਮਾ ਰੇਪ ਦਾ, ਡਾਕਿਆਂ ਦੇ ਮੁਕੱਦਮੇ ਚੱਲ ਰਿਹਾ ਹੈ। ਭਾਜਪਾ ਦਾ ਕਹਿਣਾ ਹੈ ਕਿ ਅਰਥ ਸ਼ਾਸਤਰੀਆਂ ਮੁਤਾਬਕ ਇਹ ਕਾਨੂੰਨ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋਣਗੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਰਥ ਸ਼ਾਸਤਰੀਆਂ ਨੂੰ ਸਾਡੇ ਸਾਹਮਣੇ ਲਿਆਂਦਾ ਜਾਵੇ। ਫਿਰ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ‘ਚ ਹਨ। ਇਸ ‘ਤੇ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮੋਦੀ ਕਾਰਪੋਰੇਟ ਸੈਕਟਰ ਦਾ ਦਲਾਲ ਹੈ।
ਖੇਤੀ ਮੰਤਰਾਲੇ ਕੋਲ ਵੀ ਕਿਸਾਨ ਗਏ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ‘ਤੇ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਖੇਤੀ ਮੰਤਰਾਲੇ ‘ਚ ਕੰਮ ਕਰਨ ਵਾਲੇ ਆਗੂਆਂ ਦੀ ਯੋਗਤਾ ਇੰਨੀ ਨਹੀਂ ਹੁੰਦੀ ਕਿ ਉਹ ਕਿਰਸਾਨੀ ਦੀਆਂ ਗੱਲਾਂ ਨੂੰ ਸਮਝ ਸਕਣ। ਕਿਰਸਾਨੀ ਬਰਾਬਰ ਦੀ ਲੋਕਤੰਤਰੀ ਧਿਰ ਹੈ ਤੇ ਇਸ ਲਈ ਕਿਸਾਨ ਪਬਲਿਕ ਸਰਵੈਂਟ ਨਾਲ ਗੱਲ ਨਹੀਂ ਕਰਨਗੇ ਸਗੋਂ ਉਹ ਸਿਰਫ ਤੇ ਸਿਰਫ ਸਰਕਾਰ ਨਾਲ ਹੀ ਗੱਲ ਕਰਨਗੇ। ਵੋਟਾਂ ਵੇਲੇ ਸਾਰੇ ਆਗੂ ਗਲੀਆਂ-ਗਲੀਆਂ ਜਾ ਕੇ ਵੋਟਾਂ ਮੰਗਦੇ ਹਨ ਪਰ ਹੁਣ ਕੋਈ ਵੀ ਆਗੂ ਕਿਸਾਨਾਂ ਦੀ ਗੱਲ ਸੁਣਨ ਲਈ ਸਾਹਮਣੇ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਅਮਰੀਕਾ ‘ਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਾਰਪੋਰੇਟ ਸੈਕਟਰ ਦੇ ਕਾਨੂੰਨ ਹਮੇਸ਼ਾ ਕਿਸਾਨਾਂ ਦੇ ਖਿਲਾਫ ਹੁੰਦੇ ਹਨ। ਇਹ ਕਾਨੂੰਨ ਅਮਰੀਕਾ ‘ਚ ਵੀ ਲਾਗੂ ਹੋਏ ਪਰ ਹੁਣ ਪਿਛਲੇ ਚਾਰ ਦਹਾਕਿਆਂ ਤੋਂ ਅਮਰੀਕਾ ਦਾ 15-15 ਹਜ਼ਾਰ ਏਕੜ ਦਾ ਕਿਸਾਨ ਆਤਮਹੱਤਿਆ ਕਰਦਾ ਹੈ ਤੇ ਉਥੇ ਸਿਰਫ 1.5 ਕਿਸਾਨ ਰਹਿ ਗਏ ਹਨ। ਕਿਸਾਨਾਂ ਦਾ ਵਿਚਾਰ ਹੈ ਕਿ ਸਰਕਾਰ ਵਾਰ-ਵਾਰ ਕਹਿ ਰਹੀ ਹੈ MSP ਨੂੰ ਕਿਸੇ ਵੀ ਹਾਲਤ ‘ਚ ਖਤਮ ਨਹੀਂ ਕੀਤਾ ਜਾਵੇਗਾ, ਇਸ ‘ਤੇ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਬਿਆਨ ਲਿਖਤੀ ਰੂਪ ‘ਚ ਕਾਨੂੰਨ ਦੇ ਰੂਪ ‘ਚ ਚਾਹੀਦਾ ਹੈ। ਸਰਕਾਰ ਦਾ ਸਿਰਫ ਇਕੋ ਹੀ ਉਦੇਸ਼ ਹੈ ਕਿ ਲੋਕ ਪਸ਼ੂਆਂ ਵਰਗੀ ਜ਼ਿੰਦਗੀ ਜਿਊਣ, 2 ਨੰਬਰ ਦੀ ਸ਼ਰਾਬ ਪਿਆ ਕੇ ਸਵੇਰੇ ਵੋਟਾਂ ਪਵਾ ਲਈਏ ਤੇ 5 ਸਾਲ ਤੱਕ ਰਾਜ ਕਰੀਏ। ਇਸ ਸੰਘਰਸ਼ ਨਾਲ ਹੁਣ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਕਿਸਾਨ ਹੁਣ ਜਾਗਰੂਕ ਹੋ ਗਈ ਹੈ ਤੇ ਉਨ੍ਹਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਕਿਸਾਨਾਂ ਦੇ ਹੱਕ ਖੋਹੇ ਜਾ ਰਹੇ ਹਨ। ਪੰਜਾਬ ਦਾ ਦੁਖਾਂਤ ਰਿਹਾ ਹੈ ਕਿ ਅਜੇ ਤਕ ਕਿਸੇ ਵੀ ਸਿਆਸਤਦਾਨ ਨੇ ਕੇਂਦਰ ‘ਚ ਜਾ ਕੇ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ। ਸੰਸਦ ‘ਚ ਜਾ ਕੇ ਬੋਲਦੇ ਹੀ ਨਹੀਂ।