ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਦੀ ਫੋਟੋ ਵਾਇਰਲ ਹੋਣ ਦੇ ਬਾਅਦ ਪਹਿਲੀ ਵਾਰ ਪਿਤਾ ਬਲਕੌਰ ਸਿੰਘ ਮੀਡੀਆ ਸਾਹਮਣੇ ਆਏ। ਬਲਕੌਰ ਸਿੰਘ ਨੇ ਪੰਜਾਬ ਪੁਲਿਸ ਦੀ ਜਾਂਚ ‘ਤੇ ਕਈ ਸਵਾਲ ਖੜ੍ਹੇ ਕੀਤੇ। ਬੀਤੇ ਸ਼ੁੱਕਰਵਾਰ ਨੂੰ ਕੁਝ ਫੋਟੋਆਂ ਵਾਇਰਲ ਹੋਈਆਂ ਸਨ, ਦਾਅਵਾ ਇਹ ਸੀ ਕਿ ਉਕਤ ਫੋਟੋ ਉੱਤਰ ਪ੍ਰਦੇਸ਼ ਦੀ ਰਾਮ ਨਗਰੀ ਅਯੁੱਧਿਆ ਦੀਆਂ ਹਨ। ਜਿਥੇ ਕਤਲ ਤੋਂ ਪਹਿਲਾਂ ਸ਼ੂਟਰ ਇਕੱਠੇ ਹੋਏ ਸਨ। ਇਥੇ ਸਾਰੇ ਸ਼ੂਟਰ ਇਕ ਅਯੁੱਧਿਆ ਦੇ ਇਕ ਨੇਤਾ ਦੇ ਫਾਰਮ ਹਾਊਸ ਵਿਚ ਰਹੇ ਸਨ ਤੇ ਉਥੇ ਸ਼ੂਟਿੰਗ ਪ੍ਰੈਕਟਿਸ ਕੀਤੀ ਸੀ।
ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਸੋਸ਼ਲ ਮੀਡੀਆ ਜ਼ਰੀਏ ਉਕਤ ਫੋਟੋਆਂ ਦਾ ਪਤਾ ਲੱਗਾ ਸੀ। ਜੋ ਗੱਲਾਂ ਸਾਹਮਣੇ ਆਈਆਂ ਹਨ, ਉਸ ‘ਤੇ ਤਾਂ ਮੈਂ ਪਹਿਲਾਂ ਤੋਂ ਹੀ ਜਾਂਚ ਦੀ ਗੁਹਾਰ ਲਗਾ ਰਿਹਾ ਸੀ ਪਰ ਸਾਡੇ ਸਿਰਫ ਦੋ ਹੀ ਫੀਲਡ ਸਨ, ਜਿਸ ਵਿਚ ਪਹਿਲਾ ਪਾਲਿਟੀਕਸ ਤੇ ਦੂਜਾ ਗਾਇਕੀ। ਇਨ੍ਹਾਂ ਹੀ ਦੋਵੇਂ ਫੀਲਡ ਨਾਲ ਸਬੰਧਤ ਲੋਕਾਂ ਨੇ ਹੱਤਿਆ ਦੀ ਸਾਜ਼ਿਸ਼ ਰਚੀ ਹੈ। ਪਰ ਪੁਲਿਸ ਇਸ ਨੂੰ ਗੈਂਗ ਵਾਰ ਦਿਖਾਉਣ ਵਿਚ ਜੁਟੀ ਹੈ। NIA ‘ਤੇ ਮੈਨੂੰ ਭਰੋਸਾ ਹੈ ਕਿ ਉਹ ਸਾਰੀ ਜਾਂਚ ਚੰਗੀ ਤਰ੍ਹਾਂ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇਗੀ।
ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰਾਂ ਦੀਆਂ ਫੋਟੋਆਂ ਵਿਚ ਸਿਰਫ ਹਥਿਆਰ ਦੇਖਣ ਨਾਲ ਕੰਮ ਨਹੀਂ ਚੱਲੇਗਾ।ਉਹ ਆਪਣੇ ਆਪ ਨੂੰ ਕਿਹੋ ਜਿਹਾ ਦਿਖਾ ਰਹੇ ਹਨ, ਇਸ ‘ਤੇ ਵੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਫੋਟੋਆਂ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਸਾਰੇ ਮੁਲਜ਼ਮਾਂ ਨੇ ਵੱਡੇ-ਵੱਡੇ ਤਿਲਕ ਲਗਾਏ ਹੋਏ ਹਨ। ਬਲਕੌਰ ਸਿੰਘ ਬੋਲੇ-ਗੈਂਗਸਟਰ ਦਾ ਕੋਈ ਧਰਮ ਨਹੀਂ ਹੁੰਦਾ। ਸਾਰੀ ਘਟਨਾ ਪਹਿਲਾਂ ਤੋਂ ਪਲਾਨਡ ਸੀ।
ਇਹ ਵੀ ਪੜ੍ਹੋ : ਹਰੀਕੇ ਹੈੱਡ ਤੋਂ ਮੁੜ ਛੱਡਿਆ ਗਿਆ ਪਾਣੀ, ਫੌਜ ਅਤੇ NDRF ਬਚਾਅ ਕਾਰਜ ‘ਚ ਜੁਟੀ
ਦੱਸ ਦੇਈਏ ਕਿ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਪੰਜਾਬ ਦੇ ਮਾਨਸਾ ਦੇ ਜਵਾਹਰਕੇ ਪਿੰਡ ਵਿਚ ਕੀਤਾ ਗਿਆ ਸੀ। ਉਨ੍ਹਾਂ ਦੀ SUV ਕਾਰ ਨੂੰ ਸੜਕ ‘ਤੇ ਓਵਰਟੇਕ ਕਰਕੇ ਗੋਲੀਆਂ ਦਾਗੀਆਂ ਗਈਆਂ ਸਨ। ਪੰਜਾਬ ਸਰਕਾਰ ਮੁਤਾਬਕ ਇਸ ਮਾਮਲੇ ਵਿਚ ਹੁਣ ਤੱਕ 29 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਦੋ ਮੁਲਜ਼ਮ ਐਨਕਾਊਂਟਰ ਵਿਚ ਮਾਰੇ ਗਏ ਜਦੋਂ ਕਿ 5 ਦੂਜੇ ਦੇਸ਼ਾਂ ਵਿਚ ਪਨਾਹ ਲੈ ਚੁੱਕੇ ਹਨ। ਇਨ੍ਹਾਂਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: