ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ 39 ਲੱਖ 97 ਹਜ਼ਾਰ 500 ਰੁਪਏ ਦੀ ਨਜਾਇਜ਼ ਜਾਇਦਾਦ ਨੂੰ ਜ਼ਬਤ ਕਰਕੇ ਉਸਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਹੈ।
SP ਇਨਵੈਸਟੀਗੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਕਿ ਪਿੰਡ ਲਾਲਚਿਆਂ ਥਾਣਾ ਲੱਖੋ ਕੇ ਦੇ ਬਹਿਰਾਮ ਵਾਸੀ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਰਣਜੀਤ ਸਿੰਘ ‘ਤੋਂ ਲੱਖੋ ਕੇ ਦੇ ਬਹਿਰਾਮ ਥਾਣਾ ਪੁਲਿਸ ਵੱਲੋਂ 12 ਸਤੰਬਰ, 2022 ਨੂੰ ਜਸ਼ਨਪ੍ਰੀਤ ਸਿੰਘ ਨੂੰ 6.5 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਉਸਦੇ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜਲਾਲਾਬਾਦ ‘ਚ 3 ਨ.ਸ਼ਾ ਤਸਕਰ ਕਾਬੂ, 4 ਕਿਲੋ 155 ਗ੍ਰਾਮ ਹੈ.ਰੋਇਨ ਬਰਾਮਦ, ਪਾਕਿਸਤਾਨ ਤੋਂ ਮੰਗਵਾਈ ਗਈ ਸੀ ਖੇਪ
ਪੁਲਿਸ ਨੇ ਕਾਰਵਾਈ ਕਰਦੇ ਹੋਏ ਤਸਕਰ ਜਸ਼ਨਪ੍ਰੀਤ ਉਰਫ਼ ਜਸ਼ਨ ਦੇ ਪਿੰਡ ਗੁੱਦੜ ਢੰਡੀ ਵਿਖੇ 18 ਮਰਲੇ 6 ਸਰਸਾਈ ‘ਤੇ ਬਣੇ 39 ਲੱਖ 97 ਹਜ਼ਾਰ 500 ਰੁਪਏ ਦੇ ਮਕਾਨ ਨੂੰ ਫਰੀਜ਼ ਕਰ ਲਿਆ ਹੈ। ਹਲਕਾ DSP ਗੁਰੂਹਰਸਹਾਏ ਅਤੇ ਥਾਣਾ ਲੱਖੋ ਕੇ ਦੇ ਮੁੱਖ ਅਫਸਰ ਬਹਿਰਾਮ ਮੌਕੇ ’ਤੇ ਪੁੱਜੇ ਅਤੇ ਮੁਲਜ਼ਮਾਂ ਦੇ ਘਰ ਦੇ ਬਾਹਰ ਫਰੀਜ਼ਿੰਗ ਆਰਡਰ ਚਿਪਕਾਏ।
SP ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਪੁਲਿਸ ਨੇ 30 ਕੇਸਾਂ ਵਿੱਚ 14 ਕਰੋੜ 16 ਲੱਖ 66 ਹਜ਼ਾਰ 802 ਰੁਪਏ ਦੀ ਨਜਾਇਜ਼ ਜਾਇਦਾਦ ਨੂੰ ਜ਼ਬਤ ਕੀਤਾ ਹੈ। 10 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ 1 ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਜ਼ਬਤ ਕਰਨ ਲਈ ਦਸਤਾਵੇਜ਼ ਦਿੱਲੀ ਸਥਿਤ ਸਬੰਧਤ ਅਥਾਰਟੀ ਨੂੰ ਭੇਜ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ : –